by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ’ਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 1957 ਤੋਂ ਲੈ ਕੇ 2022 ਤੱਕ ਲਗਾਤਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਸਰਕਾਰੀ ਕੋਠੀਆਂ ਤੇ ਬੰਗਲਿਆਂ ’ਚ ਆਪਣੀ ਜ਼ਿੰਦਗੀ ਬਤੀਤ ਕਰਦੇ ਰਹੇ ਸਨ। ਹੁਣ ਸਾਲ 2022 ’ਚ ਲੰਬੀ ਤੋਂ ਚੋਣ ਹਾਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੰਮੇ ਅਰਸੇ ਬਾਅਦ ਸਰਕਾਰੀ ਰਿਹਾਇਸ਼ ਖ਼ਾਲੀ ਕਰਨਾ ਪਿਆ।
ਉਨ੍ਹਾਂ ਦਾ ਸਮਾਨ ਪੁੱਤਰ ਸੁਖਬੀਰ ਬਾਦਲ ਦੀ ਸੈਕਟਰ-9 ਵਾਲੀ 256 ਨੰਬਰ ਵਾਲੀ ਕੋਠੀ ’ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਬਾਦਲ ਵਿਖੇ ਗੋਡੇ ਦਾ ਇਲਾਜ ਕਰਵਾ ਰਹੇ ਹਨ।