by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਯੂਕਰੇਨ ਦੀ ਜੰਗ ਹੁਣ ਸੱਤਵੇਂ ਦਿਨ ਵਿੱਚ ਪਹੁੰਚ ਚੁੱਕੀ ਹੈ ਪਰ ਰੂਸ ਨੇ ਅਜੇ ਤੱਕ ਯੂਕਰੇਨ ਉੱਤੇ ਕਬਜ਼ਾ ਨਹੀਂ ਕੀਤਾ ਹੈ, ਪਰ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੜਾਈ ਨੇ ਰੂਸ ਲਈ ਆਰਥਿਕ ਤੌਰ 'ਤੇ ਅਪਾਹਜ ਹੋਣ ਦਾ ਰਾਹ ਖੋਲ੍ਹ ਦਿੱਤਾ ਹੈ ।ਇਸ ਵਿਚਕਾਰ ਦੋ ਪ੍ਰਮੁੱਖ ਅਮਰੀਕੀ ਨਿਰਮਾਤਾ ਬੋਇੰਗ ਅਤੇ ਫੋਰਡ ਮੋਟਰ ਨੇ ਰੂਸ ਵਿੱਚ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ ਰੂਸੀ ਏਅਰਲਾਈਨਾਂ ਨੂੰ ਪਾਰਟਸ, ਰੱਖ-ਰਖਾਅ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਪ੍ਰਦਾਨ ਕਰਨਾ ਬੰਦ ਕਰ ਦਿੱਤਾ ਹੈ। ਹਾਲ ਹੀ ਦੇ ਦਿਨਾਂ 'ਚ ਦੁਨੀਆ ਭਰ ਦੇ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾਈਆਂ ਹਨ।