by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਬਲਜੀਤ ਸਿੰਘ ਪੁੱਤਰ ਟੀਟੂ ਵਾਸੀ ਚੀਮਾਬਾਠ ਸਮੇਤ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਵਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫੇਰੂਮਾਨ ਨੇ ਦੱਸਿਆ ਕਿ ਬੀਤੇ ਦਿਨ ਇਕ ਵਿਅਕਤੀ ਸਾਡੇ ਘਰ ਆ ਗਿਆ। ਉਸ ਦੇ ਪਿਤਾ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਅੱਗੇ ਤੋਂ ਇਸ ਵਕਤ ਸਾਡੇ ਘਰ ਨਾ ਆਵੇ, ਸਗੋਂ ਸਵੇਰੇ ਆਇਆ ਕਰੇ।
ਇਹ ਗੱਲ ਸੁਣ ਕੇ ਵਿਅਕਤੀ ਗੁੱਸੇ ’ਚ ਵਾਪਸ ਚਲਾ ਗਿਆ ਅਤੇ ਦਸਤੀ ਹਥਿਆਰਾਂ ਸਮੇਤ 7-8 ਅਣਪਛਾਤੇ ਵਿਅਕਤੀਆਂ ਨਾਲ ਸਾਡੇ ਘਰ ਆ ਗਿਆ।ਪੁੱਤਰ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਉਸ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।