ਨਿਊਜ਼ ਡੈਸਕ (ਸਿਮਰਨ) : ਕੇਂਦਰ ਸਰਕਾਰ ਵੱਲੋਂ ਬਣਾਈ ਗਈ ਅਗਨੀਪੱਥ ਯੋਜਨਾ ਦੇ ਭਾਰੀ ਵਿਰੋਧ ਤੋਂ ਬਾਅਦ ਹੁਣ ਪੰਜਾਬ ਦੇ ਵਿਚ ਪਹਿਲੀ ਵਾਰ ਅਗਨੀਵੀਰ ਨੌਜਵਾਨਾਂ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਭਰਤੀ 10 ਅਗਸਤ ਤੋਂ ਪੰਜਾਬ ਦੇ ਜਿਲਾ ਲੁਧਿਆਣਾ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ 'ਚ ਵੀ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ।
ਭਰਤੀ ਪ੍ਰਕਿਰਿਆ ਦੇ ਡਾਇਰੈਕਟਰ ਕਰਨਲ ਜਸਵੀਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਰਤੀ ਲਈ ਕਿਸੇ ਵੀ ਵਿਅਕਤੀ ਦੇ ਝਾਂਸੇ 'ਚ ਨਾ ਆਉਣ ਅਤੇ ਕਿਸੇ ਨੂੰ ਵੀ ਬੇਫਜੂਲ ਪੈਸੇ ਨਾ ਦੇਣ। ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਲਈ ਕਿਸੇ ਵੀ ਕਿਸਮ 'ਤੇ ਕੋਈ ਸਿਫਾਰਿਸ਼ ਨਹੀਂ ਚਲਦੀ। ਨੌਵਜਾਨ ਆਪਣੀ ਮਿਹਨਤ ਸਦਕਾ ਹੀ ਫੌਜ ਵਿਚ ਭਰਤੀ ਹੁੰਦੇ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿਚ ਭਾਰਤੀ ਫੌਜ ਭਰਤੀ ਦਾ ਮੁਖ ਦਫਤਰ ਹੈ ਜਿਥੇ ਕਿ ਇਸ ਭਰਤੀ ਲਈ ਨੌਜਵਾਨਾਂ ਦੀ ਕਾਗਦਿ ਪ੍ਰਤੀਕਿਰਿਆ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਅਗਨੀਵੀਰ ਸਕੀਮ ਦਾ ਪੂਰੇ ਦੇਸ਼ ਦੇ ਵਿਚ ਭਾਰੀ ਵਿਰੋਧ ਹੋਇਆ ਸੀ.ਵੱਡੀ ਗਿਣਤੀ ਦੇ ਵਿਚ ਭੜਕੇ ਨੌਵਜਾਨ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਾਇ ਸੀ ਅਤੇ ਵੱਖ-ਵੱਖ ਥਾਵਾਂ 'ਤੇ ਰੇਲ ਰੋਕੋ ਪ੍ਰਦਰਸ਼ਨ ਕੀਤੇ ਸਨ। ਇਨ੍ਹਾਂ ਹੀ ਨਹੀਂ ਨੌਜਵਾਨਾਂ ਨੇ ਸਦਕਾ ਜਾਮ ਵੀ ਕੀਤੀਆਂ ਸਨ ਅਤੇ ਰੇਲ ਗੱਡੀਆਂ ਨੂੰ ਅੱਗ ਵੀ ਲਾਇ ਗਈ ਸੀ। ਹੁਣ ਇਸ ਵਿਰੋਧ ਤੋਂ ਬਾਅਦ ਪੰਜਾਬ ਦੇ ਵਿਚ ਪਹਿਲੀ ਵਾਰ ਸਰਕਾਰ ਦੇ ਵੱਲੋਂ ਇਸ ਨੂੰ ਲੈਕੇ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਕੋ ਨੌਜਵਾਨ ਇਸ ਭਰਤੀ 'ਚ ਹਿੱਸਾ ਲੈਂਦੇ ਹਨ।