by jaskamal
ਨਿਊਜ਼ ਡੈਸਕ ਰਿੰਪੀ ਸ਼ਰਮਾ : ਪਾਕਿਸਤਾਨੀ ਫੌਜ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਹਿੰਦੂ ਅਧਿਕਾਰੀ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੰਧ ਸੂਬੇ ਦੇ ਥਾਰ ਜ਼ਿਲ੍ਹੇ ਦਾ ਰਹਿਣ ਵਾਲਾ ਕੈਲਾਸ਼ ਕੁਮਾਰ ਇੱਕ ਹੁਸ਼ਿਆਰ ਅਫ਼ਸਰ ਹੈ।
ਮੇਜਰ ਤੋਂ ਕਰਨਲ ਬਣੇ ਕੈਲਾਸ਼ ਕੁਮਾਰ
ਕੈਲਾਸ਼ ਕੁਮਾਰ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਹਿੰਦੂ-ਪਾਕਿਸਤਾਨੀ ਹਨ। ਉਨ੍ਹਾਂ ਦਾ ਰੈਂਕ ਮੇਜਰ ਤੋਂ ਲੈਫਟੀਨੈਂਟ ਕਰਨਲ ਤਕ ਅੱਪਗ੍ਰੇਡ ਕੀਤਾ ਗਿਆ ਹੈ। ਕੈਲਾਸ਼ ਕੁਮਾਰ ਪਾਕਿਸਤਾਨ ਮਿਲਟਰੀ ਅਕੈਡਮੀ ਤੋਂ ਪਾਸ ਆਊਟ ਹੋਇਆ ਹੈ। ਉਹ ਪਾਕਿਸਤਾਨੀ ਫੌਜ ਦੀ ਮੈਡੀਕਲ ਕੋਰ ਵਿੱਚ ਸੇਵਾ ਨਿਭਾ ਰਿਹਾ ਸੀ।