ਆਸਟ੍ਰੇਲੀਆ ‘ਚ ਪਹਿਲੀ ਵਾਰ ਪੰਜਾਬੀ ਨੇ ਜਿੱਤੀਆਂ ਵਿਧਾਨ ਸਭਾ ਚੋਣਾਂ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਸਟ੍ਰੇਲੀਆ ਵਿਚ ਪੰਜਾਬੀ ਮੂਲ ਦੇ ਗੁਰਮੇਜ ਸਿੰਘ ਨੇ ਐੱਨ.ਐੱਸ.ਐੱਚ. ਦੀਆਂ ਸੂਬਾਈ ਚੋਣਾਂ ਵਿਚ ਕੌਫ ਹਾਰਬਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਨਾਲ ਪੂਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਆਸਟ੍ਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਕਿਸੇ ਵਿਅਕਤੀ ਨੇ ਚੋਣ ਜਿੱਤੀ ਹੈ। ਗੁਰਮੇਜ ਸਿੰਘ ਮੂਲ ਰੂਪ ਤੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਭੰਗਲਾਂ ਨਾਲ ਸੰਬੰਧ ਰੱਖਦੇ ਹਨ। 


ਇਹਨਾਂ ਚੋਣਾਂ ਵਿਚ ਜਿੱਤ ਦਾ ਪ੍ਰਚਮ ਲਹਿਰਾ ਕੇ ਗੁਰਮੇਜ ਸਿੰਘ ਨੇ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਐੱਮ.ਐੱਲ.ਏ. ਹੋਣ ਦਾ ਮਾਣ ਵੀ ਆਪਣੇ ਨਾਮ ਕਰ ਲਿਆ । ਗੁਰਮੇਜ ਸਿੰਘ ਐੱਨ.ਐੱਸ.ਐੱਚ. ਦੇ ਰਾਜਾਂ ਦੀਆ ਚੋਣਾਂ ਵਿਚ ਕੌਫ ਹਾਰਬਰ ਦੇ ਮੱਧ ਉੱਤਰੀ ਕੋਸਟ ਦੀ ਸੀਟ ਵਿਚ ਨੈਸ਼ਨਲਜ਼ ਦੀ ਨੁਮਾਇੰਦਗੀ ਕਰਨਗੇ। ਪੰਜਾਬੀ ਭਾਈਚਾਰੇ ਦੀ ਆਸਟ੍ਰੇਲੀਆ ਵਿਚ ਇਹ ਵੱਡੀ ਪ੍ਰਾਪਤੀ ਹੈ ।ਜਿਸ ਨੇ ਆਸਟ੍ਰੇਲੀਆ ਵਿਚ ਪੰਜਾਬੀਆਂ ਨੂੰ ਹੋਰ ਵੀ ਮਾਣ ਅਤੇ ਸਤਿਕਾਰ ਦਿੱਤਾ ਹੈ ।