by vikramsehajpal
ਕੈਲੀਫੋਰਨੀਆ (ਦੇਵ ਇੰਦਰਜੀਤ) : ਡੋਨਾਲਡ ਟਰੰਪ ਦਾ ਦੁਬਾਰਾ ਰਾਸ਼ਟਰਪਤੀ ਬਣਨ ਦਾ ਸੁਫ਼ਨਾ ਪੂਰਾ ਨਾ ਹੋਣ ਦੇ ਨਾਲ ਹੀ ਉਹ 25 ਸਾਲਾਂ ਵਿਚ ਪਹਿਲੀ ਵਾਰ ਅਮਰੀਕਾ ਦੇ 400 ਅਰਬਪਤੀਆਂ ਦੀ ਸੂਚੀ ਵਿਚੋਂ ਵੀ ਬਾਹਰ ਹੋ ਗਏ ਹਨ। ਫੋਰਬਸ ਮੈਗਜ਼ੀਨ ਦੀ ਹਾਲ ਹੀ ਵਿਚ ਜਾਰੀ ਇਸ ਸੂਚੀ ਵਿਚ 25 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਟਰੰਪ ਦਾ ਨਾਮ ਇਸ ਵਿਚ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰੀ ਨੁਕਸਾਨ ਹੋਣ ਕਾਰਨ ਅਜਿਹਾ ਹੋਇਆ ਹੈ।
ਟਰੰਪ ਦੀ ਸੰਪਤੀ ਹੁਣ 250 ਕਰੋੜ ਡਾਲਰ ਹੈ ਅਤੇ ਇਸ ਸੂਚੀ ਵਿਚ ਰਹਿਣ ਲਈ ਉਨ੍ਹਾਂ ਦੀ ਸੰਪਤੀ 40 ਕਰੋੜ ਡਾਲਰ ਘੱਟ ਹੋ ਗਈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2016 ਵਿਚ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਕੋਲ ਕਰਜ਼ਾ ਹਟਾਉਣ ਦੇ ਬਾਅਦ 350 ਕਰੋੜ ਡਾਲਰ ਦੀ ਸੰਪਤੀ ਸੀ। ਉਹ ਅਮਰੀਕਾ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਹਨ। ਸਾਲ 2020 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਹਾਰ ਗਏ ਸਨ।