by simranofficial
ਨਵੀਂ ਦਿੱਲੀ(ਐਨ .ਆਰ .ਆਈ ਮੀਡਿਆ ) : ਸਰਕਾਰ ਅਤੇ ਕਿਸਾਨ ਨੇਤਾਵਾਂ ਦੀ ਮੁਲਾਕਾਤ ਵਿਗਿਆਨ ਭਵਨ, ਦਿੱਲੀ ਵਿੱਚ ਚੱਲ ਰਹੀ ਹੈ। ਇਸ ਮੁਲਾਕਾਤ ਦੌਰਾਨ ਦੁਪਹਿਰ ਦਾ ਖਾਣਾ ਵੀ ਸੀ। ਇਸ ਸਮੇਂ ਦੌਰਾਨ ਕਿਸਾਨੀ ਨੇਤਾਵਾਂ ਨੇ ਸਰਕਾਰ ਦੀ ਮਨਜ਼ੂਰੀ ਨਹੀਂ ਮੰਨੀ ਅਤੇ ਓਥੇ ਮੌਜੂਦਾ ਲੋਕਾਂ ਲਈ ਲੰਚ ਬ੍ਰੇਕ ਵੀ ਹੋਈ। ਕੇਂਦਰ ਸਰਕਾਰ ਦੇ ਵਲੋਂ ਦਿਤੇ ਭੋਜਨ ਖਾਣ ਦੀ ਵਜ੍ਹਾ ਕਿਸਾਨੀ ਨੇਤਾਵਾਂ ਨੇ ਭੋਜਨ ਸਿੰਘੁ ਸਰਹੱਦ ਤੋਂ ਮੰਗਵਾਇਆ ਸੀ।
ਤੁਹਾਨੂੰ ਦਸ ਦੇਈਏ ਕਿ ਕਿਸਾਨ ਆਗੂ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਹਨ ਕਿ ਉਹ ਸਰਕਾਰੀ ਖਾਣਾ ਨਹੀਂ ਖਾਣਗੇ ,ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪਿਛਲੇ 8 ਦਿਨਾਂ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਿਚ ਲੱਗੀ ਹੋਈ ਹੈ। ਸਰਕਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹੈ।