ਤਾਪਮਾਨ ਵੱਧਣ ਕਾਰਨ ਪਿਘਲ ਰਹੀ ਬਰਫ਼ ਤੋਂ ਬਾਅਦ ਦੇਖੋ ਟਰਾਂਟੋ ਸੜਕਾਂ ਦਾ ਹਾਲ

by

16 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਐਂਵੀਰਨਮੈਂਟ ਕੈਨੇਡਾ ਵਲੋਂ ਗ੍ਰੇਟਰ ਟੋਰਾਂਟੋ ਏਰੀਆ ‘ਚ ਤਾਪਮਾਨ ਵਿੱਚ ਵੱਧਣ ਕਾਰਨ ਪਿਘਲ ਰਹੀ ਬਰਫ਼ ਦਾ ਪਾਣੀ ਸੜਕਾਂ 'ਤੇ ਜਾਮ ਹੋਇਆ ਹੈ | ਇਸਦੇ ਨਾਲ ਹੀ ਕੰਜ਼ਰਵੇਸ਼ਨ ਅਧਿਕਾਰੀਆਂ ਵੱਲੋਂ ਅਗਲੇ 24 ਘੰਟਿਆਂ ਵਿੱਚ ਪੈਣ ਵਾਲੇ ਮੀਂਹ ਤੇ ਤਾਪਮਾਨ ਵੱਧਣ ਕਾਰਨ ਚਿਤਾਵਨੀ ਜਾਰੀ ਕੀਤੀ ਗਈ ਹੈ |


ਦੱਸ ਦਈਏ ਕਿ ਐਂਵੀਰਨਮੈਂਟ ਕੈਨੇਡਾ ਵੱਲੋਂ ਟੋਰਾਂਟੋ ਲਈ ਜਾਰੀ ਕੀਤੀ ਗਈ ਮੌਸਮ ਸਬੰਧੀ ਵਿਸ਼ੇਸ਼ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਕੁੱਝ ਇਲਾਕੇ ਵਿੱਚ ਗਰਜ ਰਹੀ ਬਿਜਲੀ ਗੜ੍ਹਕਣ ਦੇ ਨਾਲ ਨਾਲ ਮੀਂਹ ਵੀ ਪੈ ਸਕਦਾ ਹੈ ਤੇ ਕੁੱਝ ਇਲਾਕਿਆਂ ‘ਚ ਅੱਜ ਸ਼ਾਮ ਤੱਕ 15 ਤੋਂ 25 ਮਿਲੀਮੀਟਰ ਮੀਂਹ ਪੈ ਸਕਦਾ ਹੈ |


ਮੌਸਮ ਦਾ ਮਿਜਾਜ਼ ਵੇਖਣ ਤੋਂ ਬਾਅਦ ਟੋਰਾਂਟੋ ਐਂਡ ਰੀਜਨ ਕੰਜ਼ਰਵੇਸ਼ਨ ਅਥਾਰਟੀ ਤੇ ਕ੍ਰੈਡਿਟ ਵੈਲੀ ਕੰਜ਼ਰਵੇਸਨ ਵੱਲੋਂ ਜੀਟੀਏ ਦੇ ਕਈ ਹਿੱਸਿਆਂ ਵਿੱਚ ਅੱਜ ਤੇ ਕੱਲ੍ਹ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ | ਤਾਪਮਾਨ ਮਨਫੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਬਰਫ ਵੀ ਪਿਘਲ ਸਕਦੀ ਹੈ |


ਟੀਆਰਸੀਏ ਦੀਆਂ ਕਈ ਨਦੀਆਂ ਤੇ ਨਾਲੇ ਇਸ ਸਮੇਂ ਬਰਫ ਨਾਲ ਢਕੇ ਹੋਏ ਹਨ | ਪਾਣੀ ਦਾ ਪੱਧਰ ਵੱਧਣ ਤੇ ਬਰਫ਼ ਪਿਘਲਣ ਕਾਰਨ ਇਹ ਬਰਫ ਦੀ ਤਹਿ ਟੁੱਟ ਵੀ ਸਕਦੀ ਹੈ | ਜੀਟੀਏ ਵਿਚਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ |