by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਾਨਸਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੰਜਾਬ ਦੇ ਪਿੰਡ ਗੋਰਖਨਾਥ ਕੋਲ ਦੀ ਲੰਘਦੀ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ 'ਚ ਪਾੜ ਪੈਣ ਤੋਂ ਬਾਅਦ ਘੱਗਰ ਨਦੀ ਦਾ ਪਾਣੀ ਚੱਕ ਅਲੀਸ਼ੇਰ 'ਤੇ ਹੋਰ ਪਿੰਡਾਂ ਵੱਲ ਖੇਤਾਂ ਰਾਹੀਂ ਜਾ ਰਿਹਾ ਹੈ। ਇਸ ਕਾਰਨ ਮਾਨਸਾ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਘੱਗਰ ਨਦੀ 'ਚ ਪਏ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਪਿੱਛੋਂ ਜ਼ਿਆਦਾ ਆਉਣ ਕਾਰਨ ਬੰਦ ਨਹੀਂ ਹੋ ਰਿਹਾ । ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ 'ਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ ਤੇ ਇਸ ਨਾਲ ਨਜਿੱਠਣ ਲਈ ਇੱਕ- ਦੂਜੇ ਦਾ ਸਾਥ ਦੇਣਾ ਜ਼ਰੂਰੀ ਹੈ ਤਾਂ ਜੋ ਪਾੜ ਨੂੰ ਬੰਦ ਕੀਤਾ ਜਾ ਸਕੇ ।