ਟੋਰਾਟੋ ਤੋਂ ਅੰਮ੍ਰਿਤਸਰ ਸ਼ੁਰੂ ਹੋ ਸਕਦੀ ਹੈ ਫਲਾਈਟ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਕੈਨੇਡੀਅਨ ਐੱਮ.ਪੀਜ਼ ਵਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੈਨੇਡਾ ਦੀ ਸੰਸਦ 'ਚ ਇਸ ਦੀ ਮੰਗ ਰੱਖੀ ਗਈ ਹੈ। ਕੈਨੇਡਾ ਦੇ ਉੱਤਰੀ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਆਪਣੀ ਸਰਕਾਰ ਅੱਗੇ ਮੰਗ ਰੱਖੀ ਸੀ। 

ਰੂਬੀ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ 'ਫਲਾਈ 'ਅੰਮ੍ਰਿਤਸਰ ਮੁਹਿੰਮ' ਵਲੋਂ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੱਮ.ਪੀ. ਰਣਦੀਪ ਸਰਾਏ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਪੰਜਾਬੀ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਦੀਆਂ ਸਬਜ਼ੀਆਂ, ਫਲ ਤੇ ਫੁੱਲ ਕੈਨੇਡਾ 'ਚ ਵਿਕਣਗੇ ਅਤੇ ਇੱਥੇ ਨਾਲੋਂ ਵਧੀਆ ਮੁੱਲ ਮਿਲੇਗਾ।