by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੁਰਥਲਾ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਮੁੰਡੇ ਨੇ ਇੰਸਟਾਗ੍ਰਾਮ 'ਤੇ ਕੁੜੀ ਨਾਲ ਦੋਸਤੀ ਕਰਨ ਤੋਂ ਬਾਅਦ ਉਸ ਨਾਲ ਜਬਰ ਜ਼ਨਾਹ ਕੀਤਾ ਹੈ। ਜਾਣਕਾਰੀ ਅਨੁਸਾਰ ਇਕ 18 ਸਾਲ ਦੀ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਡੇਢ ਸਾਲ ਪਹਿਲਾ ਉਸ ਦੀ ਦੋਸਤੀ ਇੰਸਟਾਗ੍ਰਾਮ ਤੇ ਇਕ ਨੌਜਵਾਨ ਅਕਾਸ਼ਦੀਪ ਨਾਲ ਹੋਈ ਸੀ। ਉਹ ਆਪਣੇ ਪੇਪਰਾਂ ਨੂੰ ਲੈ ਕੇ ਨੋਟਿਸ ਲੈਣ ਕਪੁਰਥਲਾ ਜਾ ਰਹੀ ਸੀ। ਇਸ ਦੌਰਾਨ ਹੀ ਬੱਸ ਸਟੈਂਡ ਖ਼ਾਨਪੁਰ ਅਕਾਸ਼ਦੀਪ ਸਿੰਘ ਉਸ ਨੂੰ ਜਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲੈ ਗਿਆ ਤੇ ਦੋਸ਼ੀ ਨੇ ਸੁਨਸਾਨ ਜਗ੍ਹਾ ਤੇ ਜਾ ਕੇ ਉਸ ਨਾਲ ਜਬਰ ਜ਼ਨਾਹ ਕੀਤਾ, ਜਬਰ ਜ਼ਨਾਹ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।