US ਨੇਵੀ-ਏਅਰ ਫੋਰਸ ਬੇਸ ਪਰਲ ਹਾਰਬਰ ‘ਤੇ ਹੋਈ ਫਾਈਰਿੰਗ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਬੁੱਧਵਾਰ ਨੂੰ ਯੂਐਸ ਨੇਵੀ ਦੇ ਪਰਲ ਹਾਰਬਰ ਦੇ ਸ਼ਿਪਯਾਰਡ ਵਿੱਚ ਗੋਲੀ ਬਾਰੀ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਦੁਪਹਿਰ 2.30 ਵਜੇ ਦੇ ਕਰੀਬ ਇੱਕ ਬੰਦੂਕਧਾਰੀ ਨੇ ਕੀਤੀ। ਫਾਇਰਿੰਗ ਦੌਰਾਨ 3 ਵਿਅਕਤੀ ਜ਼ਖ਼ਮੀ ਹੋ ਗਏ ਹਨ।ਦਸੱਣਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਅਤੇ ਉਨ੍ਹਾਂ ਦੀ ਟੀਮ ਵੀ ਉਥੇ ਮੌਜੂਦ ਸੀ। 

ਏਅਰ ਚੀਫ ਮਾਰਸ਼ਲ, ਜੋ ਕਿ ਯੂਐਸ ਨੇਵੀ ਅਤੇ ਏਅਰ ਫੋਰਸ ਦੇ ਪਰਲ ਹਾਰਬਰ-ਹਿਕਮ ਜੁਆਇੰਟ ਬੇਸ 'ਚ ਰੁੱਕੇ ਹੋਏ ਸਨ।ਘਟਨਾ ਵਾਪਰਨ 'ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਫਾਇਰਿੰਗ ਕਰਨ ਵਾਲੇ ਵਿਅਕਤੀ ਨਾਲ ਮੁਕਾਬਲਾ ਕੀਤਾ। ਸੁਰੱਖਿਆ ਕਾਰਨਾਂ ਕਰਕੇ ਸ਼ਿਪਯਾਰਡ ਨੂੰ ਇਸ ਸਮੇਂ ਬੰਦ ਕਰ ਦਿੱਤਾ ਗਿਆ ਹੈ। ਪਰਲ ਹਾਰਬਰ ਅਤੇ ਹਿਕਮ ਦੇ ਸੰਯੁਕਤ ਅਧਾਰ 'ਤੇ ਟਵੀਟ ਕੀਤਾ ਕਿ, "ਸੁਰੱਖਿਆ ਬਲਾਂ ਨੇ ਪਰਲ ਹਾਰਬਰ ਵਿੱਚ ਨੇਵਲ ਸ਼ਿਪਯਾਰਡ ਵਿੱਚ ਕੀਤੀ ਗੋਲੀਬਾਰੀ ਦਾ ਜਵਾਬ ਦਿੱਤਾ।" 

ਇਹ ਘਟਨਾ ਦੁਪਹਿਰ 1:30 ਵਜੇ ਵਾਪਰੀ ਸੀ। ਸੁਰੱਖਿਆ ਦੇ ਮੱਦੇਨਜ਼ਰ, ਪਰਲ ਹਾਰਬਰ ਅਤੇ ਹਿਕਮ ਦੇ ਸੰਯੁਕਤ ਅਧਾਰ ਦੇ ਫਾਟਕ ਬੰਦ ਹਨ। ਦੱਸ ਦੇਈਏ ਕਿ ਸਮੁੰਦਰੀ ਜਹਾਜ਼ ਪਰਲ ਹਾਰਬਰ ਅਤੇ ਹਿਕਮ ਦੇ ਸਾਂਝੇ ਅਧਾਰ ਦਾ ਹਿੱਸਾ ਹੈ, ਜੋ ਕਿ ਹੋਨੋਲੂਲੂ ਦੇ ਨਾਲ ਲੱਗਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਯੂਐਸ ਨੇਵੀ ਦੇ ਪਰਲ ਹਾਰਬਰ ਦੇ ਸ਼ਿਪਯਾਰਡ ਵਿੱਚ ਗੋਲੀ ਬਾਰੀ ਕਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ।