by vikramsehajpal
ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਰਾਜੌਰੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਨ ਦੇ ਮਹਿਜ਼ ਕੁੱਝ ਘੰਟਿਆਂ ਬਾਅਦ ਪਾਕਿਸਤਾਨ ਦੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਉੱਤੇ ਛੋਟੇ ਹਥਿਆਰਾਂ ਅਤੇ ਮੋਰਟਾਰਾਂ ਦੀ ਵਰਤੋਂ ਕਰ ਕੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ।
ਦੱਸ ਦਈਏ ਕਿ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਦਵਿੰਦਰ ਆਨੰਦ ਨੇ ਕਿਹਾ ਕਿ ਅੱਜ ਸ਼ਾਮ ਲਗਭਗ 6.30 ਵਜੇ ਪਾਕਿਸਤਾਨ ਵੱਲੋਂ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਫ਼ਿਰ ਪੁੰਛ ਜ਼ਿਲ੍ਹੇ ਦੇ ਦੇਗਵਾਰ ਸੈਕਟਰ ਦੇ ਕੰਟਰੋਲ ਰੇਖਾ ਉੱਤੇ ਬਿਨ੍ਹਾਂ ਉਕਸਾਏ ਕੰਟਰੋਲ ਰੇਖਾ ਉੱਤੇ ਛੋਟੇ ਹਥਿਆਰਾਂ ਨਾਲ ਗੋਲਬਾਰੀ ਕਰ ਕੇ ਅਤੇ ਮੋਰਟਾਰ ਨਾਲ ਗੋਲੇ ਛੱਡੇ।
ਏਐੱਨਆਈ ਦੇ ਟਵੀਟ ਮੁਤਾਬਕ ਇਸ ਜੰਗਬੰਦੀ ਦੀ ਉਲੰਘਣਾ ਦੇ ਵਿੱਚ ਇੱਕ ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋ ਗਿਆ ਹੈ।ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਫ਼ੌਜ ਇਸ ਦਾ ਜਵਾਬ ਦੇਵੇਗੀ।