by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕਾ ਮਿਸ ਪੂਜਾ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਇਸ ਗੀਤ ਵਿੱਚ ਫਿਲਮਾਏ ਗਏ ਦ੍ਰਿਸ਼ ਨੂੰ ਲੈ ਕੇ FIR ਦਰਜ਼ ਹੋਈ ਸੀ। ਜਿਸ ਦਾ ਅਦਾਲਤ ਵਿੱਚ ਟ੍ਰਾਇਲ ਚੱਲ ਰਿਹਾ ਹੈ ,ਉੱਥੇ ਹੀ ਮਿਸ ਪੂਜਾ ਤੇ ਗੀਤ ਦੇ ਨਿਰਦੇਸ਼ਕ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਉਨ੍ਹਾਂ ਖ਼ਿਲਾਫ਼ FIR ਨੂੰ ਰੱਦ ਕਰਨ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ । ਜਿਸ ਤੋਂ ਬਾਅਦ ਕੋਰਟ ਨੇ ਸਵੀਕਾਰ ਕਰਦੇ FIR ਨੂੰ ਰੱਦ ਕਰ ਦਿੱਤਾ । ਵਕੀਲ ਡਡਵਾਲ ਨੇ ਕਿਹਾ ਕਿ ਗੀਤ ਵਿੱਚ ਫਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ 'ਤੇ ਅਧਾਰਿਤ ਹੈ ।ਦੱਸਣਯੋਗ ਹੈ ਕਿ ਵੀਡੀਓ ਜੀਜੂ 'ਚ ਯਮਰਾਜ ਨੂੰ ਸ਼ਰਾਬੀ ਪਤੀ ਦੇ ਰੂਪ 'ਚ ਦਿਖਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ FIR ਦਰਜ਼ ਕੀਤੀ ਗਈ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।