ਨਿਊਜ਼ ਡੈਸਕ (ਰਿੰਪੀ ਸ਼ਰਮਾ) : Facebook Reels ਦੀ ਗਲੋਬਲ ਲਾਂਚਿੰਗ ਹੋ ਗਈ ਹੈ। ਸ਼ਾਰਟ ਵੀਡੀਓ ਫ਼ੀਚਰ ਫੇਸਬੁਕ ਰੀਲ ਦੁਨੀਆਂ ਭਰ ਦੇ 150 ਦੇਸ਼ਾਂ 'ਚ ਆ ਗਈ ਹੈ। ਇਸ ਨੂੰ ਸਭ ਤੋਂ ਪਹਿਲਾ 2020 'ਚ ਟਿਕ-ਟਾਕ ਦਾ ਟੱਕਰ 'ਚ ਲਾਂਚ ਕੀਤਾ ਗਿਆ ਸੀ। ਮੇਟਾ ਦੇ ਸੀਈਓ ਮਾਰਕ ਜੁਕਰਬਰਗ ਨੇ ਕਿਹਾ ਕਿ ਫੇਸਬੁਕ ਰੀਲ ਕ੍ਰਿਏਟਰਜ਼ ਦੀ ਕਮਾਈ ਦਾ ਮੌਕਾ ਦੇਵੇਗੀ। ਇਸ ਦੇ ਲਈ ਜਲਦ ਫੇਸਬੁਕ ਵਲੋਂ ਨਵਾਂ ਫ਼ੀਚਰ ਪੇਸ਼ ਕੀਤਾ ਜਾਵੇਗਾ।
ਮੇਟਾ ਦੇ ਅਨੁਸਾਰ ਜਲਦ ਹੀ ਰੀਲ 'ਚ ਫੁਲ ਸਕ੍ਰੀਨ ਇਸ਼ਤਿਹਾਰ ਵੀ ਰਿਲੀਜ਼ ਕੀਤੇ ਜਾਣਗੇ। ਫੇਸਬੁੱਕ ਇਸ ਤੋਂ ਕਮਾਈ ਕਰੇਗੀ। ਇਸ ਕਮਾਈ ਦਾ ਕੁਝ ਹਿੱਸਾ ਫੇਸਬੁੱਕ ਰੀਲ ਦੇ ਨਿਰਮਾਤਾਵਾਂ ਨੂੰ ਦਿੱਤਾ ਜਾਵੇਗਾ।
ਫੇਸਬੁੱਕ ਵੱਲੋਂ ਰੀਲ 'ਚ ਕਈ ਤਰ੍ਹਾਂ ਦੇ ਅਪਡੇਟ ਦਿੱਤੇ ਜਾਣਗੇ। ਇਸ 'ਚ ਯੂਜ਼ਰਜ਼ ਨੂੰ ਐਡਿਟ ਕਰਨ, ਸ਼ੇਅਰ ਕਰਨ ਤੋਂ ਇਲਾਵਾ ਵੀਡੀਓਜ਼ ਨੂੰ ਰੀਮਿਕਸ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਫੇਸਬੁੱਕ ਰੀਲ 'ਚ 60 ਸੈਕਿੰਡ ਦੇ ਛੋਟੇ ਵੀਡੀਓ ਬਣਾ ਸਕੇਗਾ। ਨਵੀਂ ਅਪਡੇਟ ਤੋਂ ਬਾਅਦ, ਰੀਲ ਉਪਭੋਗਤਾਵਾਂ ਨੂੰ ਡਰਾਫਟ ਵਿਕਲਪ ਤੇ ਸੇਵ ਡਰਾਫਟ ਬਟਨ ਦਿੱਤਾ ਜਾ ਸਕਦਾ ਹੈ।