by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਬਜਟ ਸਬੰਧੀ ਲੋਕ ਦੀਆਂ ਰਾਏ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਬਹੁਤ ਸ਼ਾਨਦਾਰ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲੋਕਾਂ ਦਾ ਬਜਟ ਬਣਾਇਆ ਜਾ ਰਿਹਾ ਹੈ। ਪੋਰਟਲ ਉਤੇ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ 4055 ਔਰਤਾਂ ਨੇ ਬਜਟ ਸਬੰਧੀ ਆਪਣੇ ਸੁਝਾਅ ਦਿੱਤੇ ਹਨ। ਸਭ ਤੋਂ ਵੱਧ 10 ਫ਼ੀਸਦੀ ਸੁਝਾਅ ਲੁਧਿਆਣਾ ਤੋਂ ਆਏ ਹਨ ਅਤੇ ਪਟਿਆਲਾ ਤੋਂ 10 ਫ਼ੀਸਦੀ ਸੁਝਾਅ ਆਏ ਹਨ। ਸਿੱਖਿਆ ਅਤੇ ਸਿਹਤ ਸੁਧਾਰ ਲਈ ਸੁਝਾਅ, ਨੌਜਵਾਨਾਂ ਨੂੰ ਨੌਕਰੀਆਂ ਲਈ ਸੁਝਾਅ, ਕਿਸਾਨਾਂ ਨੇ ਆਮਦਨ ਵਧਾਉਣ ਲਈ ਸੁਝਾਅ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਬਜਟ ਬਣਾਉਣ ਵੇਲੇ ਕਿਸਾਨਾਂ, ਘਰੇਲੂ ਔਰਤਾਂ, ਸਨਅਤਕਾਰਾਂ ਤੇ ਆਮ ਲੋਕਾਂ ਦੀ ਰਾਏ ਨੂੰ ਧਿਆਨ 'ਚ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਅਹਿਮ ਗੱਲ ਕਹੀ ਕਿ ਇਸ ਵਾਰ ਬਜਟ ਵਿੱਚ ਕੋ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ।