ਕੈਨੇਡਾ – ਆਜ਼ਾਦ MP ਜੋਡੀ ਵਿਲਸਨ ਨੇ ਆਖਰਕਾਰ ਖਾਲੀ ਕਰ ਹੀ ਦਿਤਾ ਆਪਣਾ ਪੁਰਾਣੇ ਦਫ਼ਤਰ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ 'ਚ ਆਜ਼ਾਦ ਐਮਪੀ ਜੋਡੀ ਵਿਲਸਨ-ਰੇਅਬੋਲਡ ਨੇ ਆਖਰਕਾਰ ਪਾਰਲੀਮੈਂਟ ਹਿੱਲ 'ਚ ਸਥਿਤ ਆਪਣੇ ਪੁਰਾਣੇ ਦਫ਼ਤਰ ਵਿੱਚੋਂ ਬੋਰੀ ਬਿਸਤਰਾ ਚੁੱਕ ਲਿਆ ਤੇ ਹੁਣ ਉਹ ਔਟਾਵਾ ਦੀ ਕਨਫੈਡਰੇਸ਼ਨ ਬਿਲਡਿੰਗ ਵਿੱਚ ਆਪਣੇ ਨਵੇਂ ਦਫ਼ਤਰ ਵਿੱਚ ਬੈਠੇਗੀ। 

ਲੰਮੇ ਸਮੇਂ ਤੋਂ ਦਫ਼ਤਰ ਖਾਲੀ ਕਰਨ ਤੋਂ ਮਨਾ ਕਰਦੀ ਆ ਰਹੀ ਜੋਡੀ ਵਿਲਸਨ ਨੇ ਅੱਜ ਹਾਊਸ ਆਫ਼ ਕਾਮਨਜ਼ ਪ੍ਰਸ਼ਾਸਨ ਦੀ ਗੱਲ ਮੰਨ ਲਈ।

ਦੱਸ ਦਈਏ ਕਿ ਇਸ ਸਬੰਧੀ ਸੀਬੀਸੀ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਹਾਊਸ ਸਪਿਕਰ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੀਥਰ ਬਰੈਡਲੀ ਨੇ ਕਿਹਾ ਕਿ ਹਾਊਸ ਆਫ਼ ਕਾਮਨਜ਼ ਪ੍ਰਸ਼ਾਸਨ ਅਤੇ ਆਜ਼ਾਦ ਐਮਪੀ ਵਿਲਸਨ-ਰੇਅਬੋਲਡ ਦਫ਼ਤਰ ਤਬਦੀਲੀ ਨੂੰ ਲੈ ਕੇ ਸਹਿਮਤ ਹੋ ਗਏ ਹਨ। ਜੋਨੀ ਵਿਲਸਨ-ਰੇਅਬੋਲਡ ਨੂੰ ਔਟਾਵਾ ਦੀ ਕਨਫੈਡਰੇਸ਼ਨ ਬਿਲਡਿੰਗ ਵਿੱਚ ਨਵਾਂ ਦਫ਼ਤਰ ਮੁਹੱਈਆ ਕਰਵਾਇਆ ਗਿਆ ਹੈ।