by mediateam
ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਦੁਨੀਆ ਭਰ 'ਚ ਲੋਕ ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਕਾਰ ਅਮਰੀਕਾ 'ਚ ਅੱਜ ਤੋਂ ਮਾਡਰਨਾ ਦੀ ਕੋਰੋਨਾ ਵੈਕਸੀਨ ਦਾ ਫਾਇਨਲ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕਾ 'ਚ ਮਾਡਰਨਾ ਕੋਰੋਨਾ ਵੈਕਸੀਨ ਬਣਾਉਣ ਦੇ ਬੇਹੱਦ ਕਰੀਬ ਹੈ।
ਇਸ ਵਿਚਕਾਰ ਅਮਰੀਕਾ ਦੀ ਟਰੰਪ ਸਰਕਾਰ ਨੇ ਵੈਕਸੀਨ ਨੂੰ ਬਣਾਉਣ 'ਚ ਮਦਦ ਲਈ ਬਾਓਮੈਡੀਕਲ ਐਡਵਾਂਸਡ ਰਿਸਰਚ ਐਂਡ ਡੈਵਲਪਮੈਂਟ ਅਥਾਰਟੀ ਵੱਲੋਂ ਮਾਡਰਨਾ ਕੰਪਨੀ ਨੂੰ 472 ਕਰੋੜ ਡਾਲਰ ਦਿੱਤੇ ਹਨ। ਦੱਸ ਦਈਏ ਕਿ ਮਾਡਰਨ ਇੰਕ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਤੋਂ ਜ਼ਿਆਦਾਤਰ 472 ਕਰੋੜ ਡਾਲਰ ਪ੍ਰਾਪਤ ਹੋਏ ਹਨ।
ਸਰਕਾਰ ਵੱਲੋਂ ਬਾਰਦਾ ਨੇ ਕੋਰੋਨਾ ਵੈਕਸੀਨ ਨੂੰ ਬਣਾਉਣ 'ਚ ਮਦਦ ਲਈ ਇਹ ਰਾਸ਼ੀ ਕੰਪਨੀ ਨੂੰ ਪ੍ਰਦਾਨ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਅੰਤਿਮ ਪੜਾਅ ਦੇ ਟਰਾਇਲ 'ਚ ਕਾਫੀ ਮਦਦ ਮਿਲੇਗੀ, ਜੋ 27 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।