Filmfare Awards: ਆਲੀਆ-ਅਨੁਸ਼ਕਾ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਮਿਲਿਆ ਐਵਾਰਡ

by

ਮੀਡੀਆ ਡੈਸਕ: ਫਿਲਮਫੇਅਰ ਗਲੈਮਰ ਐਂਡ ਸਟਾਈਲ ਐਵਾਰਡਸ ਦਾ ਆਯੋਜਨ ਮੁੰਬਈ 'ਚ ਮੰਗਲਵਾਰ ਨੂੰ ਦੇਰ ਰਾਤ ਕੀਤਾ ਗਿਆ। ਬਾਲੀਵੁਡ ਦੇ ਖੂਬਸੂਰਤ ਅਤੇ ਸਟਾਈਲਿਸ਼ ਸੈਲੇਬਸ ਨੇ ਇਸ ਐਵਾਰਡ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਆਲੀਆ ਭੱਟ, ਅਨੁਸ਼ਕਾ ਸ਼ਰਮਾ, ਵਰੁਣ ਧਵਨ ਅਤੇ ਸੈਫ ਅਲੀ ਖਾਨ ਨੇ ਸੱਭ ਤੋਂ ਵੱਧ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਰੈੱਡ ਕਾਰਪੇਟ 'ਤੇ ਉੱਤਰੇ ਇਨ੍ਹਾਂ ਸਿਤਾਰਿਆਂ ਨੇ ਇਸ ਪਲ ਨੂੰ ਯਾਦਗਾਰ ਬਣਾ ਦਿੱਤਾ।

ਇਸ ਐਵਾਰਡ ਸਮਾਗਮ 'ਚ 'ਦੀਵਾ ਆਫ਼ ਦੀ ਈਯਰ' ਦਾ ਐਵਾਰਡ ਮਲਾਇਕਾ ਅਰੋੜਾ, 'ਮੋਸਟ ਸਟਾਈਲਿਸ਼ ਸਟਾਰ ਐਵਾਰਡ' ਆਲੀਆ ਭੱਟ, 'ਸਟਾਈਲ ਆਈਕਨ' ਸੈਫ ਅਲੀ ਖਾਨ ਅਤੇ 'ਮੋਸਟ ਗਲੈਮਰਸ ਸਟਾਰ' ਦਾ ਐਵਾਰਡ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਗਿਆ।

ਵੇਖੋ ਪੂਰੀ ਸੂਚੀ:

ਰਿਸਕ ਟੇਕਰ ਆਫ ਦੀ ਈਅਰ - ਰਾਜਕੁਮਾਰ ਰਾਓ

ਇਮਰਜਿੰਗ ਫੇਸ ਆਫ ਫੈਸ਼ਨ - ਅਨੰਨਿਆ ਪਾਂਡੇ

ਵੂਮਨ ਆਫ ਸਟਾਈਲ ਐਂਡ ਸਬਸਟਾਂਸ - ਦਿਆ ਮਿਰਜ਼ਾ

ਫਿੱਟ ਐਂਡ ਫੈਬੂਲਸ - ਕ੍ਰੀਤੀ ਸੇਨਨ

ਹੌਟ ਸਟੈੱਪਰ ਆਫ ਦਿ ਈਅਰ (ਫੀਮੇਲ) - ਕਿਆਰਾ ਅਡਵਾਨੀ

ਹੌਟ ਸਟੈੱਪਰ ਆਫ ਦਿ ਈਅਰ (ਮੇਲ) - ਕਾਰਤਿਕ ਆਰੀਅਨ

ਦਿ ਸਪੈਸ਼ਲਿਸਟ - ਮਨੀਸ਼ ਮਲਹੋਤਰਾ

ਦੀਵਾ ਆਫ ਦੀ ਈਅਰ - ਮਲਾਇਕਾ ਅਰੋੜਾ

ਟ੍ਰੇਲਬਲੇਜ਼ਰ ਆਫ ਦਿ ਫੈਸ਼ਨ - ਕਰਨ ਜੌਹਰ

ਮੋਸਟ ਸਟਾਈਲਿਸ਼ ਸਟਾਰ (ਫੀਮੇਲ) - ਆਲੀਆ ਭੱਟ

ਮੋਸਟ ਸਟਾਈਲਿਸ਼ ਸਟਾਰ (ਮੇਲ) - ਆਯੁਸ਼ਮਾਨ ਖੁਰਾਨਾ

ਸਟਾਈਲ ਆਈਕਨ - ਸੈਫ ਅਲੀ ਖਾਨ

ਮੋਸਟ ਕਲੈਮਰਸ ਸਟਾਰ (ਫੀਮੇਲ) - ਅਨੁਸ਼ਕਾ ਸ਼ਰਮਾ

ਮੋਸਟ ਗਲੈਮਰਸ ਸਟਾਰ (ਮੇਲ) - ਵਰੁਣ ਧਵਨ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।