Club ‘ਚ ਜਨਮਦਿਨ ਮਨਾਉਣਾ ਪਿਆ ਮਹਿੰਗਾ! ਬਾਊਂਸਰਾਂ ਨੇ ਚਾੜ੍ਹਿਆ ਕੁਟਾਪਾ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) :- ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਸਥਿਤ ਇਕ ਰੈਸਟੋਰੈਂਟ ਵਿਖੇ 6 ਨੌਜਵਾਨਾਂ ਨੂੰ ਜਨਮ ਦਿਨ ਮਨਾਉਣਾ ਮਹਿੰਗਾ ਪੈ ਗਿਆ। ਬਿੱਲ ਨੂੰ ਲੈ ਕੇ ਬਾਊਂਸਰਾਂ ਨਾਲ ਕਹਾਸੁਣੀ ਤੋਂ ਬਾਅਦ ਰੈਸਟੋਰੈਂਟ ਦੇ 2 ਬਾਊਂਸਰਾਂ ਅਤੇ 3 ਰੈਸਟੋਰੈਂਟ ਮੁਲਾਜ਼ਮਾਂ ਵੱਲੋਂ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨੂੰ ਰੱਜ ਕੇ ਕੁੱਟਿਆ ਅਤੇ ਰਸਟੋਰੈਂਟ ਵਿਚ ਬੰਦੀ ਬਣਾ ਲਿਆ।

https://youtu.be/jzPPIyqN24g

ਉਸ ਤੋਂ ਬਾਅਦ ਨੌਜਵਾਨਾਂ ਨੂੰ ਬਚਾਉਣ ਆਏ ਨੌਜਵਾਨਾਂ ਦੇ ਘਰਦਿਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਬਾਊਸਰਾਂ ਵੱਲੋਂ ਬੇਸਬਾਲ ਅਤੇ ਬੀਅਰ ਦੀਆ ਬੋਤਲਾਂ ਮਾਰ ਕੇ ਉਨ੍ਹਾਂ ਦੇ ਸਿਰ ਪਾੜ ਦਿੱਤੇ ਗਏ। ਜਿਸਦੇ ਚਲਦੇ ਸਿਵਲ ਹਸਪਤਾਲ ਵਿਚ ਹਨ। ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਐਵੀਨਿਊ ਥਾਣੇ ਦੇ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਰੈਸਟੋਰੈਂਟ ਵਿਚ ਜਨਮਦਿਨ ਦੀ ਪਾਰਟੀ ਮਨਾਉਣ ਆਏ ਨੌਜਵਾਨਾ ਦੀ ਰੈਸਟੋਰੈਂਟ ਦੇ ਬਾਊਸਰਾਂ ਨਾਲ ਬਿਲ ਨੂੰ ਲੈ ਕੇ ਹੋਈ ਕਹਾਸੁਣੀ ਦੇ ਚਲਦਿਆਂ ਕੁੱਟਮਾਰ ਹੋਈ ਹੈ।

ਜਿਸਦੇ ਚਲਦੇ ਵਿੱਚ ਬਚਾਅ ਲਈ ਆਏ ਪੁਲਿਸ ਮੁਲਾਜ਼ਮ ਦੇ ਵੀ ਸੱਟ ਲੱਗੀ ਹੈ। ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।