ਸੈਂਟਰਲ ਜੇਲ੍ਹ ‘ਚ ਫਿਰ ਕੈਦੀਆਂ ਵਿਚਕਾਰ ਵਿਵਾਦ, ਬੈਰਕ ‘ਚ ਖਾਣਾ ਖਾਣ ਨੂੰ ਲੈ ਕੇ ਝਗੜਾ

by

ਲੁਧਿਆਣਾ : ਸੈਂਟਰਲ ਜੇਲ੍ਹ 'ਚ ਇਕ ਵਾਰ ਫਿਰ ਕੈਦੀਆਂ ਵਿਚਕਾਰ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ 'ਚ ਸਖ਼ਤ ਸੁਰੱਖਿਆ ਦੇ ਬਾਵਜੂਦ ਕੈਦੀਆਂ ਦੇ ਪੱਖ 'ਚ ਆਪਸ 'ਚ ਲੜਾਈ ਹੋ ਗਈ। ਇਸ ਵਾਰ ਇੱਕੋ ਬੈਰਕ 'ਚ ਖਾਣਾ ਖਾਣ ਨੂੰ ਲੈ ਕੇ ਝਗੜਾ ਹੋਇਆ ਹੈ। ਝਗੜੇ ਦੌਰਾਨ ਇਕ ਧਿਰ ਦੇ ਲੋਕਾਂ ਨੇ ਦੂਜੀ ਧਿਰ 'ਤੇ ਭਾਂਡੇ ਸੁੱਟ ਦਿੱਤੇ। ਝਗੜੇ 'ਚ ਇਕ ਧਿਰ ਦੇ ਤਿੰਨ ਕੈਦੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। 

ਜ਼ਖ਼ਮੀ ਕੈਦੀਆਂ ਨੂੰ ਪਹਿਲਾਂ ਜੇਲ੍ਹ ਦੇ ਹਸਪਤਾਲ 'ਚ ਮੁੱਢਲਾ ਇਲਾਜ ਦਿੱਤਾ ਗਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।ਜਾਣਕਾਰੀ ਮੁਤਾਬਿਕ ਖਾਣਾ ਨੂੰ ਲੈ ਕੇ ਬੰਦਿਆਂ 'ਚ ਪਹਿਲਾਂ ਬਹਿਸਬਾਜ਼ੀ ਹੋਈ, ਪਰ ਬਾਅਦ 'ਚ ਉਨ੍ਹਾਂ ਇਕ-ਦੂਜੇ 'ਤੇ ਹਮਲਾ ਕੀਤਾ। ਜੇਲ੍ਹ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਕੁੱਟਮਾਰ 'ਚ ਹਵਾਲਾਤੀ ਸੰਦੀਪ, ਰਵੀ ਕੁਮਾਰ ਤੇ ਕਰਨ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ 'ਚ ਇਲਾਜ ਤੋਂ ਬਾਅਦ ਇਨ੍ਹਾਂ ਕੈਦੀਆਂ ਨੂੰ ਵਾਪਸ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਲ੍ਹ 'ਚ ਸਖ਼ਤ ਸੁਰੱਖਿਆ ਦੇ ਬਾਵਜੂਦ ਕੈਦੀਆਂ ਦਾ ਆਪਸ 'ਚ ਲੜਨਾ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।