by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵੰਡੀ ਸਾਬੋ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਿੰਡ ਰਾਈਆ ਵਿੱਚ ਪੰਚਾਇਤੀ ਜ਼ਮੀਨ ਵਿੱਚ ਪਾਣੀ ਦੀ ਵਾਰੀ ਆਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਸੀ। ਲੜਾਈ ਦੌਰਾਨ ਗੋਲੀਆਂ ਚਲਾਇਆ ਗਿਆ ਹਨ। ਜਾਣਕਾਰੀ ਅਨੁਸਾਰ ਰਾਈਆ ਦੀ ਚਾਰ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਠੇਕੇ ਉੱਤੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਜਦ ਠੇਕੇ ਉੱਤੇ ਲੈਣ ਵਾਲੀ ਧਿਰ ਜ਼ਮੀਨ ਵਿੱਚ ਪਾਣੀ ਲਾਉਣ ਗਈ ਤਾਂ ਉੱਥੇ ਦੋਵਾਂ ਧਿਰਾਂ ਵਿੱਚ ਤਕਰਾਰ ਮਗਰੋਂ ਚਲਾਈ ਗੋਲੀ ਵਿੱਚ ਮਜ਼ਦੂਰ ਭੁੱਚਰ ਸਿੰਘ ਦੇ ਗੋਲੀ ਲੱਗ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।