ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪਿਓ ਨੇ ਆਪਣੀ 4 ਸਾਲਾ ਦੀ ਬੱਚੀ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਨਹੀਂ ਕਰ ਸਕਿਆ ਤਾਂ ਉਸ ਨੇ ਆਪਣੀ ਹੀ ਧੀ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ ਸੁਖਦੇਵ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਜੱਜ ਸਿੰਘ ਜ਼ਿਲ੍ਹਾ ਫਾਜ਼ਿਲਕਾ ਆਪਣੀ ਬੀਮਾਰ ਪਤਨੀ ਰਣਜੀਤ ਕੌਰ ਤੇ 4 ਸਾਲਾ ਧੀ ਹਰਗੁਣ ਨਾਲ ਪਿਛਲੇ ਕੁਝ ਸਮੇ ਤੋਂ ਰਹਿ ਰਿਹਾ ਸੀ।
ਰਣਜੀਤ ਕੌਰ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਆਪਣੀ ਧੀ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਿਹਾ ਸੀ । ਇਸ ਦੌਰਾਨ ਹੀ ਜੱਜ ਸਿੰਘ ਦੀ ਪਤਨੀ ਨੇ ਕਿਹਾ ਕਿ ਬੇਟੀ ਹਰਗੁਣ ਨੂੰ ਉਸਦੀ ਮਾਸੀ ਕੋਲ ਪਾਲਣ ਪੋਸ਼ਣ ਲਈ ਛੱਡ ਦਿੱਤਾ ਜਾਵੇ। ਜੱਜ ਸਿੰਘ ਆਪਣੇ ਧੀ ਨੂੰ ਲੈ ਕੇ ਮਾਸੀ ਕੋਲ ਛੱਡਣ ਲਈ ਬੱਸ ਵਿੱਚ ਬਾਥ ਗਿਆ ਸੀ । ਅਚਾਨਕ ਹੀ ਉਹ ਬੱਸ ਵਿੱਚੋ ਉਤਰਿਆ ਤੇ ਉਸ ਨੇ ਆਪਣੀ ਧੀ ਨੂੰ ਨਹਿਰ 'ਚ ਧੱਕਾ ਦੇ ਦਿੱਤਾ । ਇਸ ਦੌਰਾਨ ਲੋਕਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਪਰ ਉਸ ਬੱਚੀ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਪੁਲਿਸ ਜੱਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।