by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਪਿਓ ਵਰਗੇ ਸਹੁਰੇ ਨੇ ਆਪਣੀ ਨੂੰਹ ਨਾਲ ਬਲਾਤਕਾਰ ਕੀਤਾ ਹੈ। ਪੀੜਤ ਨੇ ਕਿਹਾ ਕਿ ਉਹ ਤੇ ਉਸ ਦਾ ਸਹੁਰਾ ਘਰ 'ਚ ਇੱਕਲੇ ਸੀ। ਇਸ ਦੌਰਾਨ ਹੀ ਉਸ ਦੇ ਸਹੁਰੇ ਨੇ ਘਰ ਦਾ ਮੇਨ ਗੇਟ ਬੰਦ ਦਿੱਤਾ ਤੇ ਉਸ ਦੇ ਕਮਰੇ 'ਚ ਆ ਗਿਆ। ਪੀੜਤ ਨੇ ਕਿਹਾ ਕਿ ਉਸ ਦੇ ਕਮਰੇ 'ਚ ਆ ਕੇ ਅੰਦਰੋਂ ਕੁੰਡੀ ਲੈ ਦਿੱਤੀ। ਜਦੋ ਮੈ ਇਸ ਦਾ ਵਿਰੋਧ ਕੀਤਾ ਤਾਂ ਮੇਰੇ ਸਹੁਰੇ ਨੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਨਾਲ ਜਬਰ ਜਨਾਹ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।