by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਤਰਨਤਾਰਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਧੀ ਦੇ ਵਿਆਹ ਦੀ ਤਿਆਰੀਆਂ ਉਸ ਵੇਲੇ ਧਰੀਆਂ ਰਹਿ ਗਿਆ ਜਦੋ ਕੁੜੀ ਦੇ ਪਿਓ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਹਾਦਸੇ ਦੌਰਾਨ ਕੁੜੀ ਦਾ ਭਰਾ ਵੀ ਜਖ਼ਮੀ ਹੋ ਗਿਆ ਸੀ। ਜਿਸ ਤੋਂ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਗਰੀਬ ਪਰਿਵਾਰ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਗੁਹਾਰ ਲਗਾਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜੈਮਲ ਦੀ ਕੁੜੀ ਕਿਰਨਦੀਪ ਕੌਰ ਦਾ ਕੁਝ ਦਿਨ 'ਚ ਵਿਆਹ ਹੋਣ ਜਾ ਰਿਹਾ ਸੀ। ਇਸ ਦੋਨਾਂ ਕੁੜੀ ਦਾ ਪਿਤਾ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਜਦੋ ਜੈਮਲ ਆਪਣੇ ਪੁੱਤ ਨਾਲ ਘਰ ਵਿਚ ਕੰਮ ਕਰਵਾ ਰਿਹਾ ਸੀ। ਇਸ ਦੌਰਾਨ ਦੋਵਾਂ ਨੂੰ ਬਿਜਲੀ ਦੀ ਤਾਰ ਤੋਂ ਕਰੰਟ ਪਾ ਗਿਆ ਤੇ ਪਿਤਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਭਰਾ ਗੰਭੀਰ ਜਖ਼ਮੀ ਹੋ ਗਿਆ ਹੈ। ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।