by jaskamal
ਨਿਊਜ਼ ਡੈਸਕ : ਪੰਜਾਬ 'ਚ ਦਿਨੋ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ 6 ਜੂਨ ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਸ਼ਹਿਰ 'ਚ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਪਰ ਅੱਜ ਰਾਤ ਸਥਾਨਕ ਛੇਹਰਟਾ ਇਲਾਕੇ 'ਚ ਇਕ ਮੈਡੀਕਲ ਸਟੋਰ 'ਤੇ ਆਏ ਹਮਲਾਵਰ ਦੁਕਾਨਦਾਰ 'ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਪੁਲਸ ਲੁਟੇਰਿਆਂ ਨੂੰ ਫੜਨ 'ਚ ਨਾਕਾਮ ਰਹੀ। ਹਮਲਾਵਰ ਮੈਡੀਕਲ ਸਟੋਰ ਦੇ ਮਾਲਕ ਕੋਲੋਂ ਪਿਸਤੌਲ ਦੀ ਨੋਕ 'ਤੇ 1 ਲੱਖ ਰੁਪਏ ਤੇ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।