by vikramsehajpal
ਬੁਢਲਾਡਾ (ਕਰਨ) : ਕਰੋਨਾ ਮਹਾਮਾਰੀ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਲਗਾਏ ਹਫਤਾਵਰੀ ਲਾਕਡਾਊਨ ਕਾਰਨ ਜਿੱਥੇ ਬਜ਼ਾਰ ਬੰਦ ਰਹੇ ਪਰ ਕਰੋਨਾ ਉਸ ਸਮੇਂ ਸ਼ਹਿਰ ਵਿੱਚੋਂ ਡਰ ਕੇ ਬਾਹਰ ਭੱਜਦਾ ਨਜ਼ਰ ਆਇਆ ਜਦੋਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਹਫਤਾਵਰੀ ਲਾਕਡਾਊਨ ਦੇ ਖਿਲਾਫ ਹਜ਼ਾਰਾ ਮਰਦ ਔਰਤਾ ਸ਼ਹਿਰ ਦੇ ਮੁੱਖ ਬਜ਼ਾਰਾ ਵਿੱਚ ਰੋਸ ਮੁਜਾਹਰਾ ਕਰਦਿਆਂ ਗਲੀਆਂ ਵਿੱਚ ਹੱਲਾ ਬੋਲ ਦਿੱਤਾ ਜਿੱਥੇ ਅੱਗੇ ਅੱਗੇ ਕਿਸਾਨ, ਔਰਤਾ ਅਤੇ ਅੱਗੇ ਪਿੱਛੇ ਪੁਲਿਸ ਚੱਲ ਰਹੀ ਸੀ ਅਤੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਦੁਕਾਨਦਾਰਾ ਨੂੰ ਡਰਾਉਣਾ ਬੰਦ ਕੀਤਾ ਜਾਵੇ। ਇਹ ਨਜ਼ਾਰਾ ਸੁੰਨਸਾਨ ਗਲੀਆਂ ਵਿੱਚ, ਘਰਾਂ ਵਿੱਚ ਬੰਦ ਲੋਕ ਮੁਜ਼ਾਹਰਾਕਾਰੀਆਂ ਦੇ ਜਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਨਾਲ ਸਨਾਟਾ ਗੂੰਜ ਉੱਠਿਆ।
ਫੋਟੋ: ਬੁਢਲਾਡਾ: ਹਫਤਾਵਰੀ ਲਾਕਡਾਊਨ ਦੋਰਾਨ ਸੁੰਨਸਾਨ ਗਲੀਆਂ ਚ ਮੁਜਾਹਰੇ ਕਰਦੇ ਹੋਏ ਕਿਸਾਨ, ਔਰਤਾ ਸਮੇਤ ਪੁਲਿਸ।