ਹਿਮਾਚਲ,(ਦੇਵ ਇੰਦਰਜੀਤ) :ਕਿਸਾਨ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਮਹਾਪੰਚਾਇਤ ਕਰ ਰਹੇ ਹਨ। ਹੁਣ ਹਿਮਾਚਲ ਦੇ ਪਾਉਂਟਾ ਸਾਹਿਬ 'ਚ 7 ਅਪ੍ਰੈਲ ਨੂੰ ਮਹਾਪੰਚਾਇਤ ਪ੍ਰਸਤਾਵਿਤ ਹੈ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਗੁਰਵਿੰਦਰ ਸਿੰਘ ਅਤੇ ਅਨਿੰਦਰ ਸਿੰਘ ਨੇ ਕਿਹਾ ਕਿ ਸਾਰੇ ਕਿਸਾਨ ਸੰਗਠਨ ਮਿਲ ਕੇ ਕਿਸਾਨ ਮਹਾਪੰਚਾਇਤ ਕਰ ਰਹੇ ਹਨ।
ਹਿਮਾਚਲ ਕਿਸਾਨ ਸਭਾ, ਫਾਈਟ ਫਾਰ ਫਾਰਮਰ ਰਾਈਟ ਕਮੇਟੀ, ਹਾਟੀ ਵਿਕਾਸ ਸੰਘ, ਬਹਰਾਲ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ, ਭਾਰਤੀ ਕਿਸਾਨ ਯੂਨੀਅਨ ਅਤੇ ਕੁੰਡੀਆਂ ਕਿਸਾਨ ਮੋਰਚਾ ਦੀ ਪਾਉਂਟਾ ਸਾਹਿਬ ਦੀਆਂ ਇਕਾਈਆਂ ਦਾ ਸੰਯੁਕਤ ਕਿਸਾਨ ਮੋਰਚਾ ਪਾਉਂਟਾ ਸਾਹਿਬ ਬਣਾਇਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀਡੀਓ ਜਾਰੀ ਕਰ ਕੇ ਮਹਾਪੰਚਾਇਤ 'ਚ ਹਿਮਾਚਲ, ਉਤਰਾਖੰਡ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਤੋਂ ਇਸ ਮਹਾਪੰਚਾਇਤ 'ਚ ਜੁਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵੱਡੀਆਂ ਕੰਪਨੀਆਂ ਦੀ ਸੇਬ ਮਾਰਕੀਟ 'ਤੇ ਅਧਿਕਾਰ ਜਮਾਉਣ ਲਈ ਰਣਨੀਤੀ ਬਣ ਚੁਕੀ ਹੈ।