by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਕਿਸਾਨ ਜੱਥੇਬੰਦੀਆਂ ਵਲੋਂ 26 ਫਰਵਰੀ ਨੂੰ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਇੱਕ ਗਲੋਬਲ ਲਾਈਵ ਵੈਬਿਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਲਾਈਵ ਵੈਬਿਨਾਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ। ਵਿਸ਼ਵ ਭਰ ਦੇ ਕਿਸਾਨ ਆਗੂ ਇਸ ਵਿੱਚ ਸ਼ਾਮਲ ਹੋ ਰਹੇ ਹਨ। ਵੈਬਿਨਾਰ ਵਿੱਚ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦਾ ਕਿਸਾਨਾਂ ਤੇ ਕਿ ਅਸਰ ਉਪਰ ਚਰਚਾ ਹੋਵੇਗੀ।
ਪ੍ਰੋਗਰਾਮ ਦੀ ਪੂਰੀ ਜਾਣਕਾਰੀ ਕਿਸਾਨ ਏਕਤਾ ਮੋਰਚੇ ਦੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਗਈ ਹੈ। ਵੈਬਿਨਾਰ ਲਈ ਕੈਲੀਫੋਰਨੀਆ, ਨਿਉਯਾਰਕ, ਮੈਲਬੌਰਨ ਅਤੇ ਯੂਕੇ ਦਾ ਵੀ ਟਾਈਮ ਸਾਂਝਾ ਕੀਤਾ ਗਿਆ ਹੈ। ਵੈਬਿਨਾਰ ਵਿੱਚ, ਆਮ ਲੋਕ ਵੀ ਸਵਾਲ-ਜਵਾਬ ਕਰ ਸਕਦੇ ਹਨ। ਕਿਸਾਨ ਏਕਤਾ ਮੋਰਚੇ ਵਲੋਂ ਰਜਿਸਟਰੇਸਨ ਕਰਵਾਉਣ ਲਈ ਇਕ ਲਿੰਕ ਵੀ ਜਾਰੀ ਕੀਤਾ ਗਿਆ ਹੈ।