ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਰੂਪੀ ਧਰਨਾ ਅੱਜ 189 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ।
ਅੱਜ ਕਿਸਾਨਾਂ ਦੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਦਿਆਲ ਸਿੰਘ ਦਾਤੇਵਾਸ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਜਸਵੰਤ ਸਿੰਘ ਬੀਰੋਕੇ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ , ਤੇਜ ਰਾਮ ਅਹਿਮਦਪੁਰ ਅਤੇ ਬਲਵੀਰ ਸਿੰਘ ਗੁਰਨੇ ਖੁਰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸਾਰਾ ਦੇਸ਼ ਉੱਠਕੇ ਖੜ ਗਿਆ ਹੈ । ਸਾਰੇ ਵਰਗਾਂ ਦੇ ਲੋਕ ਹਰ ਪੱਖ ਤੋਂ ਕਿਸਾਨ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੌਣ ਲੋਕਾਂ ਨਾਲ ਹੈ ਅਤੇ ਕਿਨਾਂ ਦੀ ਜੋਕਾਂ ਨਾਲ ਸਾਂਝ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਹਾੜੀ ਦਾ ਸ਼ੀਜਨ ਹੋਣ ਦੇ ਬਾਵਜੂਦ ਦਿੱਲੀ ਦੇ ਮੋਰਚਿਆਂ ਵਿੱਚ ਨਿੱਤ ਦਿਨ ਜਥੇ ਜਾ ਰਹੇ ਹਨ। ਕਿਰਤੀਆਂ- ਕਿਸਾਨਾਂ ਵਿੱਚ ਅੰਦੋਲਨ ਪ੍ਰਤੀ ਪੂਰਾ ਜੋਸ਼ ਅਤੇ ਉਤਸ਼ਾਹ ਹੈ।
ਕਿਸਾਨ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਬੀ.ਕੇ.ਦੱਤ ਵੱਲੋਂ 8 ਅਪਰੈਲ 1929 ਵਿੱਚ ਪਾਰਲੀਮੈਂਟ ਵਿੱਚ ਸੁੱਟੇ ਬੰਬ ਦੀ ਘਟਨਾ ਦਾ ਜਿੱਕਰ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਦੁਆਰਾ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਵੀ ਜਮਹੂਰੀਅਤ ਦਾ ਘਾਣ ਅਤੇ ਜਨਤਾ ਦੇ ਸ਼ੋਸਣ ਲਈ ਲਿਆਂਦੇ ਸਨ ਅਤੇ ਮੌਜੂਦਾ ਮੋਦੀ ਸਰਕਾਰ ਵੀ ਖੇਤੀ ਅਤੇ ਕਿਰਤ ਸਬੰਧੀ ਕਾਲੇ ਕਾਨੂੰਨ ਅੰਗਰੇਜ਼ਾਂ ਦੀ ਤਰਜ 'ਤੇ ਲਿਆ ਰਹੀ ਹੈ । ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ।
ਇਕੱਠ ਨੂੰ ਬਸੰਤ ਸਿੰਘ ਸਹਾਰਨਾ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਕੌਰ ਸਿੰਘ ਮੰਡੇਰ , ਭੂਰਾ ਸਿੰਘ ਅਹਿਮਦਪੁਰ , ਜਵਾਲਾ ਸਿੰਘ ਗੁਰਨੇ ਖੁਰਦ ,ਦਰਸ਼ਨ ਸਿੰਘ ਰੱਲੀ , ਬਲਦੇਵ ਸਿੰਘ ਸਾਬਕਾ ਸਰਪੰਚ ਗੁਰਨੇ ਖੁਰਦ ਆਦਿ ਨੇ ਵੀ ਸੰਬੋਧਨ ਕੀਤਾ