ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਸਭਾ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਆਰੰਭ ਦਿਨ ਰਾਤ ਦਾ ਧਰਨਾ ਅੱਜ 253 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਧਰਨਾਕਾਰੀ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਇਕੱਠ ਨੂੰ ਪੰਜਾਬ ਕਿਸਾਨ ਸਭਾ ਸਬੰਧਤ ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ ਤੋਂ ਇਲਾਵਾ ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ , ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਰੂਪ ਸਿੰਘ ਔਲਖ ਨੇ ਸੰਬੋਧਨ ਕੀਤਾ । ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ , ਸਾਮਰਾਜੀ ਸੰਸਥਾਵਾਂ ਕੌਮਾਂਤਰੀ ਮੁਦਰਾ ਕੌਸ਼ , ਵਿਸਵ ਬੈਂਕ ਅਤੇ ਵਿਸਵ ਵਪਾਰ ਸੰਸਥਾ ਦੇ ਇਸ਼ਾਰਿਆ 'ਤੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਰੋਟੀ-ਰੋਜ਼ੀ ਖੋਹ ਰਹੀ ਹੈ ਅਤੇ ਦੇਸ਼ ਨੂੰ ਮੁੜ ਤੋਂ ਗੁਲਾਮੀ ਵਾਲੇ ਪਾਸੇ ਤੋਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਰਤੀ ਕੇੰਦਰ ਸਰਕਾਰ ਵਿਰੁੱਧ ਲਾਮਬੰਦ ਅਤੇ ਜਥੇਬੰਦ ਹੋ ਰਹੇ ਹਨ ਅਤੇ ਸਰਕਾਰ ਦੇ ਲੋਕ ਮਾਰੂ ਫੈਸਲੇ ਲਾਗੂ ਨਹੀਂ ਹੋਣ ਦੇਣਗੇ।
ਇਸ ਮੌਕੇ 'ਤੇ ਅਜਾਇਬ ਸਿੰਘ ਔਲਖ , ਕਾਲਾ ਸਿੰਘ ਗੁਰਨੇ ਕਲਾਂ , ਕ੍ਰਿਸ਼ਨ ਕੁਮਾਰ ਸ਼ਰਮਾ , ਗੁਰਦੇਵ ਦਾਸ ਬੋੜਾਵਾਲ , ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ , ਗੁਰਦੇਵ ਸਿੰਘ ਅਹਿਮਦਪੁਰ , ਬਸੰਤ ਸਿੰਘ ਸਹਾਰਨਾ , ਭੂਰਾ ਸਿੰਘ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ ।
by vikramsehajpal