ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ‘ਤੇ 225 ਵੇਂ ਦਿਨ ਵੀ ਖੌਰੂ ਪਾਉਂਦੇ ਰਹੇ ਕਿਸਾਨਾਂ ਦੇ ਮੋਦੀ ਸਰਕਾਰ ਵਿਰੋਧੀ ਨਾਅਰੇ

by vikramsehajpal

ਬੁਢਲਾਡਾ (ਕਰਨ) : ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹਿਰ ਦੇ ਰਿਲਾਇੰਸ ਪੰਪ 'ਤੇ ਧਰਨੇ ਦੇ ਅੱਜ 225 ਵੇਂ ਦਿਨ ਮੋਦੀ ਸਰਕਾਰ ਵਿਰੋਧੀ ਨਾਅਰੇ ਗੂੰਜ ਪਾਉਂਦੇ ਰਹੇ ਅਤੇ ਅੰਦਲਨਕਾਰੀ ਕਿਸਾਨਾਂ ਨੇ ਤਿੱਖੀ ਨਾਅਰੇਬਾਜ਼ੀ ਵੀ ਕੀਤੀ ।
ਅੱਜ ਕਿਸਾਨਾਂ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ , ਸਰੂਪ ਸਿੰਘ ਗੁਰਨੇ ਕਲਾਂ , ਹਰਮੀਤ ਸਿੰਘ ਬੋੜਾਵਾਲ ਅਤੇ ਮੁਲਾਜ਼ਮਾਂ ਦੇ ਸਾਬਕਾ ਆਗੂ ਜਵਾਲਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਕਾਲੇ ਕਾਨੂੰਨ ਨਾ ਰੱਦ ਕਰਨ ਦੀ ਅੜੀ ਕੀਤੇ ਜਾਣ ਤੋਂ ਸਪੱਸ਼ਟ ਹੈ ਕਿ ਸਰਕਾਰ ਅਜਿਹਾ ਕਰਕੇ ਕਾਰਪੋਰੇਟ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਦਬਾਅ ਥੱਲੇ ਹੈ। ਇਸ ਤੋਂ ਬਿਨਾਂ ਕੇਂਦਰ ਸਰਕਾਰ ਵੱਲੋਂ ਖੇਤੀ ਦਾ ਵਿਸ਼ਾ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਹੋਣ ਦੇ ਬਾਵਜੂਦ ਸੰਵਿਧਾਨ ਦੇ ਉਲਟ ਜਾ ਕੇ ਇਨ੍ਹਾਂ ਕਾਨੂੰਨਾਂ ਸਬੰਧੀ ਫੈਸਲਾ ਕਰਨਾ ਵੀ ਭਾਰਤ ਦੇਸ਼ ਸਬੰਧੀ ਚੰਗਾ ਸੰਕੇਤ ਨਹੀਂ ਸਗੋਂ ਗੰਭੀਰ ਖਤਰਨਾਕ ਵਰਤਾਰਾ ਹੈ ਜਿਸ ਸਬੰਧੀ ਹਰ ਇੱਕ ਭਾਰਤ ਵਾਸੀ ਚਿੰਤਤ ਅਤੇ ਸੁਚੇਤ ਹੋਣ ਦੀ ਲੋੜ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੈਕ ਅੰਦੋਲਨ ਹੋਰ ਤੇਜ਼ ਹੋਣਗੇ।
ਅੱਜ ਦੇ ਧਰਨੇ ਨੂੰ ਨਛੱਤਰ ਸਿੰਘ ਅਹਿਮਦਪੁਰ , ਬਲਦੇਵ ਸਿੰਘ 'ਮੱਖਣ' ਸਾਬਕਾ ਸਰਪੰਚ ਗੁਰਨੇ ਖੁਰਦ , ਭੂਰਾ ਸਿੰਘ ਅਹਿਮਦਪੁਰ , ਜਥੇਦਾਰ ਜਵਾਲਾ ਸਿੰਘ ਗੁਰਨੇ , ਲਾਭ ਸਿੰਘ ਅਹਿਮਦਪੁਰ , ਭੋਲਾ ਸਿੰਘ ਧਾਲੀਵਾਲ , ਬਹਾਦਰ ਸਿੰਘ ਗੁਰਨੇ ਖੁਰਦ , ਰੂਪ ਸਿੰਘ ਗੁਰਨੇ ਕਲਾਂ , ਕਰਨੈਲ ਸਿੰਘ ਚਹਿਲ , ਸੁਖਵਿੰਦਰ ਸਿੰਘ ਗੁਰਨੇ ਖੁਰਦ , ਮਿੱਠੂ ਸਿੰਘ ਅਹਿਮਦਪੁਰ ਆਦਿ ਨੇ ਸੰਬੋਧਨ ਕੀਤਾ ।