ਨਿਊਜ਼ ਡੈਸਕ : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਸਕੀਮ ਤਹਿਤ 11ਵੀਂ ਕਿਸ਼ਤ ਜਾਰੀ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਅਜਿਹੇ 'ਚ 11 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਦੋ ਹਜ਼ਾਰ ਰੁਪਏ ਆਉਣਗੇ। ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ 31 ਮਈ ਤਕ ਜਾਰੀ ਕਰ ਸਕਦੀ ਹੈ।
ਸਕੀਮ ਤਹਿਤ ਪਹਿਲੀ ਕਿਸ਼ਤ ਦੀ ਮਿਆਦ 1 ਦਸੰਬਰ ਤੋਂ 31 ਮਾਰਚ ਤੱਕ, ਦੂਜੀ ਕਿਸ਼ਤ ਦੀ ਮਿਆਦ 1 ਅਪ੍ਰੈਲ ਤੋਂ 31 ਜੁਲਾਈ ਤੱਕ ਅਤੇ ਤੀਜੀ ਕਿਸ਼ਤ ਦੀ ਮਿਆਦ 1 ਅਗਸਤ ਤੋਂ 30 ਨਵੰਬਰ ਤੱਕ ਹੈ। ਪਿਛਲੇ ਸਾਲ ਅਪ੍ਰੈਲ-ਜੁਲਾਈ ਦੀ ਕਿਸ਼ਤ 15 ਮਈ ਨੂੰ ਆਈ ਸੀ। ਹੁਣ ਤੱਕ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 10 ਕਿਸ਼ਤਾਂ ਵੰਡ ਚੁੱਕੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਰਕਾਰ ਵੱਲੋਂ ਦਿੱਤੀ ਗਈ 2000 ਰੁਪਏ ਦੀ ਕਿਸ਼ਤ 'ਚ ਦੇਰੀ ਨਾ ਹੋਵੇ, ਤਾਂ ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰੋ ਅਤੇ ਅੱਜ ਹੀ ਈ-ਕੇਵਾਈਸੀ ਪੂਰਾ ਕਰੋ।