by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਧਿਕਾਰੀਆਂ ਨੇ ਸੋਹਾਣਾ 'ਚ ਦਮਦਮਾ ਝੀਲ ਕੋਲ ਗਾਇਕ ਦਲੇਰ ਮਹਿੰਦੀ ਸਮੇਤ 3 ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਝੀਲ ਦੇ ਕੈਚਮੈਟ ਖੇਤਰ 'ਚ ਬਣਾਏ ਗਏ ਹਨ। ਸੋਨੀਆ ਬਨਾਮ ਹਰਿਆਣਾ ਰਾਜ ਮਾਮਲੇ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਬਾਅਦ ਪੁਲਿਸ ਵਲੋਂ 3 ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ । ਦਲੇਰ ਮਹਿੰਦੀ ਦਾ ਫਾਰਮ ਹਾਊਸ ਡੇਢ ਏਕੜ 'ਚ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਆ ਚੁੱਕੇ ਹਨ। ਉਸ ਖਿਲਾਫ ਸਾਲ 2003 'ਚ ਕਬੂਤਰਬਾਜ਼ੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ।