ਫਰੀਦਕੋਟ: ਪਿੰਡ ਪਹਿਲੂਵਾਲਾ ਦੇ ਸਰਪੰਚ ਨੂੰ ਘਰ ਦੇ ਬਾਹਰ ਬੁਲਾ ਕੇ ਮਾਰਿਆ ਗੋਲੀਆਂ, ਹਾਲਤ ਗੰਭੀਰ

by nripost

ਫਰੀਦਕੋਟ (ਨੇਹਾ): ਫਰੀਦਕੋਟ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਗੰਭੀਰ ਹਾਲਤ 'ਚ ਫਰੀਦਕੋਟ ਦੇ GGS ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਸਰਪੰਚ ਦੀ ਪਛਾਣ ਜਸਵੰਤ ਸਿੰਘ ਸੋਢੀ ਵਾਸੀ ਪਿੰਡ ਪਹਿਲੂਵਾਲਾ ਵਜੋਂ ਹੋਈ ਹੈ। ਪਿੰਡ ਦੇ ਹੀ ਇੱਕ ਸ਼ਖਸ ਨੇ ਘਰ ਦੇ ਬਾਹਰ ਬੁਲਾ ਕੇ ਸਰਪੰਚ 'ਤੇ 4-5 ਰਾਉਂਡ ਫਾਇਰ ਕੀਤੇ। ਜਿਸ ਮਗਰੋਂ ਸਰਪੰਚ ਦੇ ਪੇਟ ਵਿਚ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।