ਫਰੀਦਕੋਟ ਦੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ 26 ਮੋਬਾਇਲ ਫੋਨ,17 ਗ੍ਰਾਮ ਨਸ਼ੀਲਾ ਪਾਊਡਰ,100 ਜਰਦੇ ਦੀਆਂ ਪੁੜੀਆਂ ਅਤੇ ਮੋਬਾਇਲ ਚਾਰਜਰ ਬ੍ਰਾਮਦ ਕੀਤੇ ਗਏ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ: ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਵੱਖ ਵੱਖ ਮਾਮਲੇ ਦਰਜ਼ ਕੀਤੇ ਗਏ ਹਨ। ਜਿਨ੍ਹਾਂ ‘ਚ ਪੰਜ ਹਵਾਲਾਤੀਆ ਕੋਲੋ ਇੱਕ ਇੱਕ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ ਅਤੇ ਇੱਕ ਹਵਾਲਾਤੀ ਤੋਂ 17 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕਰ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੇਲ ਦੀ ਸਰਚ ਦੌਰਾਨ 20 ਤੋਂ ਵੱਧ ਮੋਬਾਇਲ ਫੋਨ ਲਾਵਾਰਿਸ ਹਾਲਤ ਚ ਬ੍ਰਾਮਦ ਹੋਏ ਅਤੇ 100 ਜਰਦੇ ਦੀਆਂ ਪੁੜੀਆਂ ਅਤੇ ਮੋਬਾਇਲ ਚਾਰਜ਼ਰ ਆਦਿ ਬ੍ਰਾਮਦ ਕਰ ਕੁਝ ਅਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਵਾਲਾਤੀਆ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਕੋਲ ਜੇਲ ਅੰਦਰ ਇਹ ਪਬੰਦੀਸ਼ੁਦਾ ਸਮਾਨ ਕਿਸ ਤਰੀਕੇ ਪੁੱਜਾ ਅਤੇ ਜੇਕਰ ਕਿਸੇ ਮੁਲਾਜ਼ਮ ਦੀ ਮਿਲੀ ਭੁਗਤ ਸਾਹਮਣੇ ਆਈ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।