ਰਵੀਨਾ ਟੰਡਨ ਤੋਂ ਬਾਅਦ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਵੀ ਮੰਗੀ ਮਾਫ਼ੀ, ਕਿਹਾ- ਸਾਰਿਆਂ ਧਰਮਾਂ ਦਾ ਸਨਮਾਨ ਕਰਦੀ ਹਾਂ

by mediateam

ਮੁੰਬਈ: ਬਾਲੀਵੁੱਡ ਡਾਇਰੈਕਟਰ ਤੇ ਕੋਰੀਓਗ੍ਰਾਫਰ ਫਰਾਹ ਖਾਨ ਨੇ ਪੰਜਾਬ ਦੇ ਅੰਮ੍ਰਿਤਸਰ 'ਚ ਮੁਕੱਦਮਾ ਦਰਜ ਹੋਣ ਤੋਂ ਬਾਅਦ ਟੀਵੀ ਸ਼ੋਅ 'ਚ ਭਾਈਚਾਰੇ ਵਿਸ਼ੇਸ਼ 'ਤੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਮਾਫ਼ੀ ਮੰਗੀ ਹੈ। ਮੁਕੱਦਮੇ 'ਚ ਅਦਾਕਾਰਾ ਰਵੀਨਾ ਟੰਡਨ ਤੇ ਕਾਮੇਡੀ ਕਲਾਕਾਰ ਭਾਰਤੀ ਸਿੰਘ ਦਾ ਨਾਂ ਵੀ ਨਾਮਜ਼ਦ ਹੈ। ਫਰਾਹ ਨੇ ਸ਼ੁੱਕਰਵਾਰ ਨੂੰ ਟੀਵੀ ਕੁਇਜ਼ ਸ਼ੋਅ ਦੀ ਪੂਰੀ ਟੀਮ ਵੱਲੋਂ ਟਵਿੱਟਰ 'ਤੇ ਮਾਫ਼ੀ ਮੰਗਦੇ ਹੋਏ ਲਿਖਿਆ,''ਮੇਰੇ ਪਿਛਲੇ ਸ਼ੋਅ ਦੌਰਾਨ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੈਂ ਸਾਰਿਆਂ ਧਰਮਾਂ ਦਾ ਸਨਮਾਨ ਕਰਦੀ ਹਾਂ ਤੇ ਕਿਸੇ ਦੀ ਭਾਵਨਾ ਨੂੰ ਠੇਸ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ, ਰਵੀਨਾ ਟੰਡਨ ਤੇ ਭਾਰਤੀ ਸਿੰਘ ਸਮੇਤ ਪੂਰੀ ਟੀਮ ਵੱਲੋਂ ਦਿਲੋਂ ਮਾਫ਼ੀ ਮੰਗਦੀ ਹਾਂ।''

ਇਸ ਮਾਮਲੇ 'ਚ ਰਵੀਨਾ ਟੰਡਨ ਵੀਰਵਾਰ ਨੂੰ ਹੀ ਮਾਫੀ ਮੰਗ ਚੁੱਕੀ ਹੈ। ਉਨ੍ਹਾਂ ਟਵੀਟ ਕੀਤਾ ਸੀ ਕਿ,''ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ ਹੈ, ਜਿਸ ਨਾਲ ਕਿਸੇ ਧਰਮ ਨੂੰ ਠੇਸ ਪੁੱਜੇ। ਅਸੀਂ ਤਿੰਨੋਂ (ਫਰਾਹ ਖਾਨ ਤੇ ਭਾਰਤੀ ਸਿੰਘ ਸਮੇਤ) ਜਣਿਆਂ ਨੇ ਕਦੇ ਕਿਸੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇਸ ਮਾਮਲੇ 'ਚ ਅਸੀਂ ਉਨ੍ਹਾਂ ਲੋਕਾਂ ਤੋਂ ਮਾਫ਼ੀ ਮੰਗਦੇ ਹਾਂ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।