ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਮਾਮਲੇ ਸਾਹਮਣੇ ਆਇਆ ਹੈ ,ਜਿੱਥੇ 3 ਬੱਚਿਆਂ ਦੀ ਮਾਂ ਨੂੰ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਨਾਲ ਪਿਆਰ ਹੋ ਗਿਆ। ਉਹ ਮਹਿਲਾ ਹੁਣ ਆਪਣੇ ਆਸ਼ਕ ਕੋਲ ਜਾਣ ਲਈ ਬੇਤਾਬ ਹੋ ਚੁੱਕੀ ਹੈ।ਅਖੰਡ ਪਾਠੀ ਜਗਦੀਪਕ ਸਿੰਘ ਨੇ ਦੱਸਿਆ ਕੀ 2007 'ਚ ਉਸ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ। ਹੁਣ ਸਾਡੇ 3 ਮੁੰਡੇ ਹਨ ।ਕਰੀਬ 2 ਮਹੀਨੇ ਪਹਿਲਾਂ ਹੀ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਪਾਕਿਸਤਾਨ ਦੇਰਹਿਣ ਵਾਲੇ ਇੱਕ ਨੌਜਵਾਨ ਨਾਲ ਫੇਸਬੁੱਕ ਤੇ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਫੋਨ 'ਤੇ ਗੱਲਾਂ ਕਰਨ ਲੱਗ ਪਏ।
ਜਗਦੀਪਕ ਸਿੰਘ ਨੇ ਦੱਸਿਆ ਕਿ ਇਸ ਪਿਆਰ ਬਾਰੇ ਤਾਂ ਮੈ ਆਪਣੀ ਪਤਨੀ ਨੂੰ ਪਰਿਵਾਰ ਦਾ ਵਾਸਤਾ ਦਿੰਦੇ ਹੋਏ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਦੇ ਪਿਆਰ ਵਿੱਚ ਬਹੁਤ ਜ਼ਿਆਦਾ ਅੰਨੀ ਹੋ ਚੁੱਕੀ ਹੈ ਕਿ ਉਸ ਨੂੰ ਆਪਣੇ ਬੱਚੇ ਜਾਂ ਕੋਈ ਹੋਰ ਨਜ਼ਰ ਨਹੀਂ ਆ ਰਿਹਾ । ਕੁਲਵਿੰਦਰ ਕੌਰ ਆਪਣੇ ਘਰ 'ਚ ਹੋਣ ਵਾਲੇ ਘਰੇਲੂ ਕਲੇਸ਼ ਬਾਰੇ ਪਾਕਿਸਤਾਨ ਦੇ ਰਹਿਣ ਵਾਲੇ ਨੌਜਵਾਨ ਨੂੰ ਦੱਸਦੀ ਹੈ। ਜਿਸ ਕਾਰਨ ਉਹ ਮੇਰੀ ਪਤਨੀ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਸਭ ਕੁਝ ਛੱਡ ਕੇ ਆਪਣਾ ਕੋਲ ਆਉਣ ਲਈ ਆਖ ਰਿਹਾ ਹੈ ।