by vikramsehajpal
ਨਵੀਂ ਦਿੱਲੀ, (ਦੇਵ ਇੰਦਰਜੀਤ) : ਨਵੇਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਕੁਝ ਕਿਸਾਨ ਲਾਲ ਕਿਲੇ 'ਤੇ ਪਹੁੰਚ ਗਏ ਤੇ ਉੱਥੇ ਖਾਲਸਾ ਦਾ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਤੇ ਉੱਥੋਂ ਹਲਕਾ ਲਾਠੀ ਚਾਰਜ ਕਰਕੇ ਬਾਹਰ ਜਾਣ ਲਈ ਕਿਹਾ। ਖ਼ਬਰ ਆ ਰਹੀ ਹੈ ਕਿ ਕਿਸਾਨ ਹੁਣ ਲਾਲ ਕਿਲੇ ਵਿੱਚੋਂ ਵਾਪਸ ਆ ਰਹੇ ਹਨ। ਉੱਧਰ ਕਿਸਾਨ ਆਗੂਆਂ ਵੱਲੋਂ ਸਾਰੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਰਨਾਲ ਬਾਈਪਾਸ ਤੇ ਫਰੀਦਾਬਾਦ ਬਾਰਡਰ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਤੇ ਹਲਕਾ ਲਾਠੀਚਾਰਜ ਵੀ ਕੀਤਾ ਸੀ।