ਪੱਤਰ ਪ੍ਰੇਰਕ : ਅੰਮ੍ਰਿਤਸਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਾਲਾ ਸਾਹਮਣੇ ਆਇਆ ਹੈ। ਦਰਅਸਰ ਇਥੇ ਪੁਲਿਸ ਨੇ ਇੱਕ ਫਰਜ਼ੀ ਫੌਜੀ ਅਫਸਰ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਅੰਮ੍ਰਿਤਸਰ ਦੇ ਗੋਲਬਾਗ ਇਲਾਕੇ ਵਿੱਚ ਫਰਜ਼ੀ ਫੌਜੀ ਅਫਸਰ ਬਣ ਕੇ ਘੁੰਮ ਰਿਹਾ ਸੀ। ਜਦੋਂ ਪੁਲਸ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਪੁੱਛਗਿੱਛ ਲਈ ਰੋਕਿਆ ਗਿਆ। ਪਹਿਲਾਂ ਤਾਂ ਮੁਲਜ਼ਮ ਨੇ ਆਪਣੀ ਪਛਾਣ ਮੇਜਰ ਵਜੋਂ ਦੱਸੀ ਪਰ ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਸ ਤੋਂ ਫ਼ੌਜ ਵਿਚ ਹੋਣ ਦਾ ਸਬੂਤ ਮੰਗਿਆ ਤਾਂ ਉਸ ਨੂੰ ਫੜ ਲਿਆ ਗਿਆ।
ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਚਿਕਨਾ ਸ੍ਰੀ ਆਨੰਦਪੁਰ ਸਾਹਿਬ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੀ ਡੀਸੀਪੀ ਸਿਟੀ ਪ੍ਰਗਿਆ ਜੈਨ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਰਦੀਆਂ, ਆਈਡੀ ਕਾਰਡ ਅਤੇ ਕਈ ਰੈਂਕ ਦੇ ਮੈਡਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਦੱਸਿਆ ਕਿ ਉਹ ਇਹ ਵਰਦੀਆਂ ਪਾ ਕੇ ਲੋਕਾਂ ’ਤੇ ਰੋਹਬ ਪਾਉਂਦਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਉਸ ਕੋਲੋਂ ਇੱਕ ਡਰਾਈਵਿੰਗ ਲਾਇਸੈਂਸ, ਦੋ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਰਾਮਦ ਕੀਤਾ ਹੈ।
ਮੁਲਜ਼ਮ ਨੇ ਦੱਸਿਆ ਕਿ ਉਹ ਉਕਤ ਵਰਦੀ ਉਸ ਨੇ ਦੇਹਰਾਦੂਨ ਤੋਂ ਲਈ ਸੀ। ਇਹ ਵਰਦੀਆਂ ਪਹਿਨ ਕੇ ਉਹ ਹੁਣ ਤੱਕ ਅੰਮ੍ਰਿਤਸਰ ਆਰਮੀ ਕੈਂਟ, ਰੁੜਕੀ ਆਰਮੀ ਕੈਂਟ ਅਤੇ ਜੰਮੂ ਆਰਮੀ ਏਰੀਏ ਵਿੱਚ ਜਾ ਚੁੱਕਾ ਹੈ। ਪੁਲੀਸ ਵੱਲੋਂ ਜ਼ਬਤ ਕੀਤੇ ਗਏ ਉਸ ਦੇ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ਾਂ ਦੀ ਸ਼ਨਾਖਤੀ ਕਾਰਡਾਂ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਰਮੀ ਏਰੀਏ ਵਿਚ ਉਸ ਦੀ ਹਰਕਤ ਨੂੰ ਲੈ ਕੇ ਆਰਮੀ ਅਫਸਰ ਨਾਲ ਮਿਲ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਉਹ ਇਨ੍ਹਾਂ ਵਰਦੀਆਂ ਦੀ ਵਰਤੋਂ ਸਿਰਫ ਲੋਕਾਂ 'ਤੇ ਹਾਵੀ ਹੋਣ ਲਈ ਕਰ ਰਿਹਾ ਸੀ ਤਾਂ ਇਸ ਦਾ ਕੋਈ ਕਾਰਨ ਹੈ। ਉਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ।