ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਮਹਿੰਦੀਗੜ੍ਹ ਦੀ ਰਹਿਣ ਵਾਲੀ ਦਿਵਿਆ ਤਵੰਰ ਹਰ ਇਕ ਅੱਜ ਪ੍ਰੇਰਨਾ ਸਰੋਤ ਬਣੀ ਹੈ, ਜੋ ਆਪਣੀ ਜਿੰਦਗੀ ਵਿੱਚ ਅਸਫਲ ਹੋਣ ਤੇ ਨਿਰਾਸ਼ ਹੋ ਜਾਂਦੇ ਹਨ। ਦੱਸ ਦਈਏ ਕਿ ਦਿਵਿਆ ਦੀ ਮਾਂ ਬੇਸ਼ੱਕ ਪੜੀ -ਲਿਖੀ ਨਹੀ ਹੈ ਪਰ ਉਸ ਨੇ ਆਪਣੀ ਧੀ ਨੂੰ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਦਿਵਿਆ ਨੇ UPSC ਦੀ ਪ੍ਰੀਖਿਆ ਦੀ ਤਿਆਰੀ ਲਈ ਕੋਈ ਕੋਚਿੰਗ ਨਹੀਂ ਲਈ ਸੀ। ਜ਼ਿਕਰਯੋਗ ਹੈ ਕਿ ਦਿਵਿਆ ਨੇ ਨਵੋਦਿਆ ਵਿਦਿਆਲਿਆ ਮਹਿੰਦੀਗੜ੍ਹ ਤੋਂ ਆਪਣੀ ਸਕੂਲ ਦੀ ਪੜਾਈ ਪੂਰੀ ਕੀਤੀ ਹੈ।
ਉਸ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸਕੂਲੀ ਪੜਾਈ ਦੌਰਾਨ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦਿਵਿਆ ਪੜਾਈ ਵਿੱਚ ਕਾਫੀ ਤੇਜ਼ ਸੀ। ਇਸ ਲਈ ਉਸ ਦੀ ਮਾਂ ਨੇ ਉਸ ਦੀ ਪੜਾਈ ਨਹੀ ਰੋਕੀ । ਦਿਵਿਆ ਦੀ ਮਾਂ ਨੇ ਆਪਣੇ 3 ਬੱਚਿਆਂ ਨੂੰ ਸਿਲਾਈ ਕਢਾਈ ਤੇ ਮਜ਼ਦੂਰੀ ਕਰਕੇ ਆਪਣੇ ਪੈਰਾ 'ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਹੈ। ਦਿਵਿਆ ਨੇ BSC ਪਾਸ ਕਰਨ ਤੋਂ ਬਾਅਦ UPSC ਪ੍ਰੀਖਿਆ ਦੀ ਤਿਆਰੀ ਕਰਕੇ ਪਹਿਲੀ ਕੋਸ਼ਿਸ਼ 'ਚ ਪਾਸ ਕੀਤਾ ਹੈ।