ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਦਿਗੱਜ ਕੰਪਨੀ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਅਡਲਟ ਕੰਟੈਂਟ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕਰ ਲਈ ਹੈ। ਇਸ ਲਈ ਸਿਰਫ਼ ਫੇਸਬੁੱਕ ਨਹੀਂ ਬਲਕਿ ਇੰਸਟਾਗ੍ਰਾਮ 'ਤੇ ਵੀ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਨੂੰ ਲੈ ਕੇ ਕੰਪਨੀ ਨੇ ਇਕ ਪਾਲਿਸੀ ਤਿਆਰ ਕੀਤੀ ਹੈ, ਜਿਸ ਨੂੰ ਜਲਦ ਲਾਗੂ ਕੀਤਾ ਜਾਵੇਗਾ ਅਤੇ ਇਸ ਲਈ ਤਿਆਰੀ ਕਰ ਲਈ ਗਈ ਹੈ। ਟੈਲੀਗ੍ਰਾਫ਼ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਲਈ ਕੁਝ ਅਜਿਹੀ ਤਿਆਰੀ ਕੀਤੀ ਹੈ ਜਿਸ ਤੋਂ ਬਾਅਦ ਉਹ ਹੁਣ ਸੋਸ਼ਲ ਸਾਈਟਾਂ 'ਤੇ ਅਡਲਟ ਕੰਟੈਂਟ ਨਹੀਂ ਦੇਖ ਸਕਣਗੇ। ਇਸ ਵਿਚ ਤਸਵੀਰਾਂ, ਵੀਡੀਓ ਤੋਂ ਇਲਾਵਾ ਅਜਿਹੀ ਕੋਈ ਵੀ ਚੀਜ਼ ਜੋ adult content ਨਜ਼ਰ ਆਉਂਦੀ ਹੈ, ਉਸ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਲਾਕ ਕਰ ਦਿੱਤਾ ਜਾਵੇਗਾ।
ਖ਼ਬਰਾਂ ਮੁਤਾਬਕ ਕੰਪਨੀ ਨੇ ਇਹ ਕਦਮ ਕੰਪਨੀ ਦੀ ਪਾਲਿਸੀ ਦੇ ਏਜ ਗੇਟ ਰੂਲ ਦਾ ਹਿੱਸਾ ਹੈ ਅਤੇ ਇਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਿਚ ਲਾਗੂ ਕੀਤਾ ਜਾਵੇਗਾ। ਹਾਲਾਂਕਿ ਸੋਸ਼ਲ ਸਾਈਟਾਂ 'ਤੇ ਇਹ ਕੰਟੈਂਟ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਉਪਲਬਧ ਹੋਵੇਗਾ। ਨਵੇਂ ਨਿਯਮਾਂ ਦਾ ਫੇਸਬੁੱਕ ਦੀ ਮੌਜੂਦ ਪਾਲਿਸੀ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।