ਭਾਰਤ ਵਿੱਚ ਕੁਝ ਸਮਾਂ ਪਹਿਲਾ ਇੱਕ ਵਾਰ ਸਾਰਾਹ ਐਪ ਬਹੁਤ ਵਾਇਰਲ ਹੋਇਆ ਸੀ , ਉਸੇ ਹੀ ਤਰੀਕੇ ਨਾਲ ਫੇਸ ਐਪ ਦਾ ਟਰੇਂਡ ਸ਼ੁਰੂ ਹੋ ਗਿਆ ਹੈ , ਫੈਸਐਪ ਇਕ ਅਜਿਹਾ ਐਪ ਹੈ ਜੋ ਅੱਜ ਕੱਲ੍ਹ ਭਾਰਤ ਵਿਚ ਕਾਫ਼ੀ ਪ੍ਰਸਿੱਧ ਹੋ ਰਿਹਾ ਹੈ , ਨਿਊਜ ਫੀਡ ਵਿਚ ਅਜਿਹੇ ਫੋਟੋਜ਼ ਦੀ ਭਰਮਰ ਹੈ, ਜਿੱਥੇ ਲੋਕ ਬੁੱਢੇ ਨਜ਼ਰ ਆ ਰਹੇ ਹਨ , ਇਹ ਐਪ ਨਵਾਂ ਨਹੀਂ ਹੈ, ਕਾਫ਼ੀ ਪਹਿਲਾਂ ਤੋਂ ਹੈ ਪਰ ਭਾਰਤ ਵਿੱਚ ਅੱਜ ਕਲ ਨੇ ਇਹ ਟਰੇਂਡਿੰਗ ਵਿੱਚ ਹੈ , ਦਰਅਸਲ ਇਸ ਐਪ ਵਿੱਚ ਕਈ ਫੀਚਰਸ ਹਨ, ਜਿਨ੍ਹਾਂ ਵਿੱਚੋਂ ਇੱਕ ਚਿਹਰੇ ਨੂੰ ਬੁੱਢਾ ਵਿਖਾਉਣ ਵਾਲਾ ਹੈ |
ਕੰਪਨੀ ਦੁਆਰਾ ਅਰਟੀਫ਼ੀਸ਼ੀਲ਼ ਇੰਟੈਲੀਜੈਂਸ ਟੈਕਨਾਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ , ਇਹ ਐਪ 2017 ਵਿੱਚ ਲਾਂਚ ਹੋਇਆ ਸੀ , ਇਸ ਐਪ ਨੂੰ ਨਾ ਸਿਰਫ਼ ਆਮ ਯੂਜ਼ਰਜ਼ ਪਰ ਹੁਣ ਸਿਲਿਬਟੀ ਯੂਜ਼ ਕਰ ਰਹੇ ਹਨ ਅਤੇ ਇਸ ਕਾਰਨ ਕਰਕੇ ਇਸ ਨੂੰ ਹੋਰ ਜਿਆਦਾ ਹਾਈਪ ਮਿਲ ਰਿਹਾ ਹੈ , ਫੋਟੋਜ ਨੂੰ ਐਡਿਟ ਕਰਨ ਲਈ ਇਹ ਐਪ ਨਯੂਟਰਲ ਨੈਟਵਰਕ ਯੂਜ਼ ਕਰਦਾ ਹੈ |
ਕੀ ਹੈ ਫੈਸਐਪ ਦੀ ਪ੍ਰਾਇਵੇਸੀ ਪਾਲਿਸੀ ?
ਜਦੋਂ ਵੀ ਤੁਸੀਂ ਫੈਸਐਪ ਦੀ ਸਰਵਿਸ ਯੂਜ਼ ਕਰਦੇ ਹੋ, ਫੈਸਐਪ ਸੇਵਾ ਆਟੋਮੈਟਿਕਲੀ ਕੁਝ ਲੌਗ ਫਾਇਲ ਇਨਫਰਮੇਸ਼ਨ ਰਿਕਾਰਡ ਕਰਦੀ ਹੈ. ਇਸ ਵਿੱਚ ਤੁਹਾਡੀ ਵੈੱਬ ਰਿਕਵੇਸਟ, ਆਈਪੀ ਐਡਰੈਸ, ਬ੍ਰਾਉਜ਼ਰ ਟਾਈਪ, ਯੂਆਰਐਲ ਅਤੇ ਤੁਸੀਂ ਇਸ ਸੇਵਾ ਨਾਲ ਕਿੰਨੀ ਵਾਰ ਇੰਟਰੈਕਟ ਕਰ ਰਹੇ ਹੋ , ਇਹ ਸਭ ਸ਼ਾਮਲ ਹੈ |