ਕੈਲੀਫੋਰਨੀਆ ਸੂਬੇ ਵਿੱਚ ਜੰਗਲੀ ਅੱਗ ਤੋਂ ਬਾਅਦ ਐਮਰਜੈਂਸੀ – ਹਜ਼ਾਰਾਂ ਲੋਕ ਬੇਘਰ

by

ਲਾਸ ਐਂਜਲਸ , 26 ਅਕਤੂਬਰ ( NRI MEDIA )

ਅਮਰੀਕਾ ਵਿੱਚ ਲੱਗੀ ਜੰਗਲੀ ਅੱਗ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ , ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨਿਉਮਸ ਨੇ ਸ਼ੁੱਕਰਵਾਰ ਨੂੰ ਲਾਸ ਐਂਜਲਸ ਅਤੇ ਸੋਨੋਮਾ ਖੇਤਰ ਵਿੱਚ ਅੱਗ ਦੇ ਪ੍ਰਭਾਵ ਕਾਰਣ ਸੂਬੇ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ ,ਕੈਲੀਫੋਰਨੀਆ ਦੇ ਜੰਗਲਾਂ ਵਿਚ 5,000 ਏਕੜ ਤੋਂ ਵੱਧ ਖੇਤਰ ਵਿਚ ਨੁਕਸਾਨ ਹੋਇਆ ਹੈ ,ਇਹ ਅੱਗ  ਸੋਮਵਾਰ ਨੂੰ ਲਾਸ ਐਂਜਲਸ ਸ਼ਹਿਰ ਤੋਂ 65 ਕਿਲੋਮੀਟਰ ਦੂਰ ਸੇਂਟ ਕਲੇਰੀਟਾ ਵਿਚ ਲੱਗੀ ਸੀ |


ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨਿਉਮਸ ਨੇ ਕਿਹਾ ਕਿ ਮੈਂ ਲਾਸ ਐਂਜਲਸ  ਅਤੇ ਸੋਨੋਮਾ ਖੇਤਰ ਵਿਚ ਅੱਗ ਦਾ ਸ਼ਿਕਾਰ ਹੋਣ ਤੋਂ ਬਾਅਦ ਐਮਰਜੈਂਸੀ ਦੀ ਘੋਸ਼ਣਾ ਕਰ ਰਿਹਾ ਹਾਂ , ਮੀਡੀਆ ਰਿਪੋਰਟਸ ਦੇ ਮੁਤਾਬਕ ਲਗਭਗ 500 ਤੋਂ ਜ਼ਿਆਦਾ ਘਰ ਅੱਗ ਦਾ ਸ਼ਿਕਾਰ ਹੋਏ ਹਨ ,ਸਭ ਤੋਂ ਪਹਿਲਾਂ ਮੌਤ ਹੋਣ ਦ ਖਬਰ ਪਤਾਲਾ ਸ਼ਹਿਰ ਵਰਜੀਨੀਆ ਤੋਂ ਆਈ ਹੈ , ਜਿਸ ਤੋਂ ਬਾਅਦ 50,000 ਲੋਕਾਂ ਨੂੰ ਘਰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ |

ਅੱਗ ਬੁਝਾਉਣ ਲਈ 1000 ਕਰਮਚਾਰੀ, 500 ਦਮਕਲ ਪਾਣੀ ਗੱਡੀਆਂ , ਏਅਰ ਟੈਂਕਰਾਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ ,ਨੈਸ਼ਨਲ ਵੇਦਰ ਸਰਵਿਸ ਦੇ ਅਨੁਸਾਰ, ਐਤਵਾਰ ਤੱਕ ਹਵਾ ਦੀ ਰਫਤਾਰ ਹੋਰ ਵੱਧ ਸਕਦੀ ਹੈ ਜਿਸ ਨਾਲ ਅੱਗ ਹੋਰ ਤੇਜੀ ਨਾਲ ਫੈਲ ਸਕਦੀ ਹੈ ਜਿਸ ਦੇ ਕਾਰਣ ਘਰ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਹਨ |