by mediateam
ਟੋਰਾਂਟੋ , 19 ਜੁਲਾਈ ( NRI MEDIA )
ਵਾਤਾਵਰਨ ਕੈਨੇਡਾ ਨੇ ਦੱਖਣੀ ਉਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਅਤੇ ਟੋਰਾਂਟੋ ਵਾਸਤੇ ਗਰਮੀ ਚੇਤਾਵਨੀ ਜਾਰੀ ਕੀਤੀ ਹੈ ,ਇਹਨਾਂ ਥਾਵਾਂ' ਤੇ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਲੈ ਕੇ 35 ਡਿਗਰੀ ਪਹੁੰਚ ਸਕਦਾ ਹੈ ਅਤੇ ਉਥੇ ਹੀ ਦੁਪਹਿਰ ਵੇਲੇ ਹਯੂਮੀਡੇਕ੍ਸ 40 ਤਕ ਪਹੁੰਚ ਜਾਂਦਾ ਹੈ।
ਉਂਝ ਤਾਂ ਰਾਤ ਤਕ ਤਾਪਮਾਨ 20-25 ਡਿਗਰੀ ਸੈਲਸੀਅਸ ਤਕ ਡਿੱਗ ਜਾਵੇਗਾ ਜਦਕਿ ਉਸ ਨਾਲ ਕੋਈ ਵਧੇਰੀ ਰਾਹਤ ਨਹੀਂ ਮਿਲੇਗੀ , ਅੱਤ ਦੀ ਗਰਮੀ ਦਾ ਇਹ ਰੁਖ ਐਤਵਾਰ ਤਕ ਚਲਦਾ ਰਹੇ , ਇਸਦੇ ਨਾਲ ਹੀ ਮੌਸਮ ਏਜੇਂਸੀ ਨੇ ਲੋਕਾਂ ਨੂੰ ਚੇਤੰਨ ਕੀਤਾ ਕਿ ਉਹ ਆਪਣੇ ਪਾਲਤੂ ਪਸ਼ੂਆਂ ਅਤੇ ਬੱਚਿਆਂ ਨੂੰ ਬੰਦ ਵਾਹਨਾਂ ਵਿਚ ਨਾ ਛੱਡ ਕੇ ਜਾਣ , ਇਸ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਤਾਵਰਨ ਕੈਨੇਡਾ ਨੇ ਹਿਦਾਇਤਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ |