by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਕਸੀਜਨ ਪਲਾਂਟ ਵਿੱਚ ਜ਼ਬਰਦਸਤ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸ ਦਈਏ ਕਿ ਚਟਗਾਂਵ ਦੇ ਦੱਖਣ -ਪੂਰਬੀ ਬੰਦਰਗਾਹ ਤੋਂ ਕੁਝ ਦੂਰੀ ਤੇ ਇੱਕ ਆਕਸੀਜਨ ਪਲਾਂਟ ਹੈ ,ਜਿੱਥੇ ਬੀਤੀ ਦਿਨੀਂ ਧਮਾਕਾ ਹੋ ਗਿਆ ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ। ਅਧਿਕਾਰੀਆਂ ਨੇ ਕਿਹਾ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਕਿ ਬਚਾਅ ਕਾਰਜ ਚੱਲ ਰਹੇ ਹਨ। ਘਟਨਾ ਵਾਲੀ ਜਗ੍ਹਾ ਤੋਂ ਹੁਣ ਤੱਕ 7 ਲਾਸ਼ਾਂ ਬਰਾਮਦ ਹੋ ਚੁੱਕਿਆ ਹਨ।