by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਗੁਰਦਾਸਪੁਰ ਵਿੱਖੇ ਇਕ ਥਾਣੇਦਾਰ ਨੂੰ ਰਿਕਸ਼ਾ ਚਾਲਕ ਨੂੰ ਥੱਪੜ ਮਾਰਨਾ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਜ਼ਿਲ੍ਹਾ ਗੁਰਦਾਸਪੁਰ ਦੀ ਅਨਾਜ ਮੰਡੀਆਂ ਦੇ ਦੌਰੇ ’ਤੇ ਸਨ। ਜਦੋਂ ਉਨ੍ਹਾਂ ਦਾ ਕਾਫਿਲਾ ਧਾਰੀਵਾਲ ਪਹੁੰਚਿਆ ਤਾਂ ਉਥੇ ਸੜਕ ’ਤੇ ਇਕ ਛੋਟਾ ਬੱਚਾ ਰਿਕਸ਼ਾ ਲੈ ਕੇ ਜਾ ਰਿਹਾ ਸੀ, ਜਿਸ ਨੂੰ ਥਾਣੇਦਾਰ ਨੇ ਸਖ਼ਤੀ ਦਿਖਾਉਂਦੇ ਹੋਏ ਥੱਪੜ ਮਾਰ ਦਿੱਤਾ।
ਇਸ ਦੌਰਾਨ ਮੰਤਰੀ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੂੰ ਪਤਾ ਚੱਲਿਆ ਕਿ ਉਕਤ ਬੱਚੇ ਨੂੰ ਥਾਣੇਦਾਰ ਨੇ ਥੱਪੜ ਮਾਰਿਆ ਸੀ, ਜਿਸ ’ਤੇ ਉਨ੍ਹਾਂ ਨੇ ਅਜਿਹੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਤੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।