ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਪਾਲਕ ਅਜਿਹੀ ਸਬਜ਼ੀ ਹੈ ਜਿਸ ਨੂੰ ਲੋਕ ਘਰ 'ਚ ਪਕਾਉਣਾ ਅਤੇ ਖਾਣਾ ਪਸੰਦ ਕਰਦੇ ਹਨ। ਆਮ ਤੌਰ 'ਤੇ ਲੋਕ ਪਾਲਕ ਨੂੰ ਕਈ ਤਰ੍ਹਾਂ ਨਾਲ ਬਣਾਉਂਦੇ ਅਤੇ ਖਾਂਦੇ ਹਨ, ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਨਾ ਸਿਰਫ ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ।
ਕਿਡਨੀ ਸਟੋਨ ਅਤੇ ਗਾਊਟ ਦੀ ਸਮੱਸਿਆ : ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਾਲਕ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਆਕਸਲੇਟ ਹੁੰਦਾ ਹੈ ਅਤੇ ਜਦੋਂ ਇਸਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ,ਤਾਂ ਇਹ ਤੁਹਾਡੇ ਗੁਰਦੇ ਵਿੱਚ ਛੋਟੀ ਪੱਥਰੀ ਦਾ ਕਾਰਨ ਬਣ ਸਕਦਾ ਹੈ। ਇੰਨਾ ਹੀ ਨਹੀਂ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਅਤੇ ਗਠੀਆ ਵੀ ਹੋ ਸਕਦਾ ਹੈ।
ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ : ਹਾਲਾਂਕਿ ਪਾਲਕ ਦਾ ਸੇਵਨ ਪਾਚਨ ਤੰਤਰ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਕਰਦੇ ਹੋ ਤਾਂ ਇਹ ਪਾਚਨ ਤੰਤਰ ਲਈ ਸਮੱਸਿਆ ਪੈਦਾ ਕਰ ਸਕਦਾ ਹੈ।