ਨਿਊਜ਼ ਡੈਸਕ (ਰਿੰਪੀ ਸ਼ਰਮਾ) : ਠੰਢਾ ਪਾਣੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਡੇ ਸਰੀਰ ਵਿਚ ਇਕ ਨਾੜੀ ਹੁੰਦੀ ਹੈ ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਜਦੋਂ ਵੀ ਤੁਸੀਂ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦੀ ਹੈ, ਜਦ ਤਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ।
ਠੰਢਾ ਪਾਣੀ ਪੀਣ ਨਾਲ ਭਾਵੇਂ ਤੁਹਾਡੇ ਮਨ ਨੂੰ ਆਰਾਮ ਮਿਲਦਾ ਹੋਵੇ, ਪਰ ਤੁਹਾਡੇ ਦਿਲ ਲਈ ਇਹ ਬਿਲਕੁਲ ਚੰਗਾ ਨਹੀਂ। ਜੇ ਤੁਸੀਂ ਠੰਢਾ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਕਾਰਨ ਹੈ।
ਠੰਢਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ਵਿਚ ਖਰਾਸ਼ ਆ ਸਕਦੀ ਹੈ। ਜੋ ਲੋਕ ਠੰਢਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਠੰਢ ਕਾਰਨ ਚੀਜ਼ਾਂ ਜੰਮ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਸਰੀਰ ਵਿਚ ਵਧੇਰੇ ਠੰਢਾ ਪਾਣੀ ਚੀਜ਼ਾਂ ਨੂੰ ਸਖ਼ਤ ਬਣਾਉਂਦਾ ਹੈ। ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਪੌਸ਼ਟਿਕ ਖ਼ੁਰਾਕ ਕੋਈ ਨਹੀਂ ਖਾਧੀ।